ਥਾਂਦੇਵਾਲਾ ਦੀ ਧੀ ਨੇ ਕੀਤਾ ਆਸਟ੍ਰੇਲੀਆ ‘ਚ ਗੱਡੇ ਜਿੱਤ ਦੇ ਝੰਡੇ

ਸ੍ਰੀ ਮੁਕਤਸਰ ਸਾਹਿਬ 26 ਫਰਵਰੀ ( ਕੁਲਦੀਪ ਸਿੰਘ ਘੁਮਾਣ  )- ਪਿੰਡ ਥਾਂਦੇਵਾਲਾ ਦੇ ਆਸਟ੍ਰੇਲੀਆ ਸ਼ਹਿਰ , ਪਰਥ ਵਿੱਚ 14 ਸਾਲਾਂ ਤੋਂ ਰਹਿ ਰਹੇ ਗੁਰਭੇਜ ਸਿੰਘ ਦੀ ਧੀ ਮਹਿਕਪ੍ਰੀਤ ਬਰਾੜ ਜੀ ਕਿ ਜੋਹਨ ਫੋਰੈਸਟ ਸੈਕੰਡਰੀ ਕਾਲਜ ਵਿੱਚ ਬਾਰਵੀਂ ਜਮਾਤ ਵਿੱਚ ਡਾਕਟਰੀ ਦੀ ਪੜ੍ਹਾਈ ਵਿੱਚੋਂ ਹੈਲਥ ਸਾਇੰਸ ਵਿੱਚ ਸਾਰੀ ਸਟੇਟ ( ਵੈਸਟਰਨ ਆਸਟ੍ਰੇਲੀਆ ) ਨੂੰ ਟਾਪ ਕਰਕੇ ਬਾਇਓਲੋਜੀ ਵਿੱਚ ਦੁਆਰਾ ਰੈਂਕ (ਟਾਪ ਸਟੂਡੈਂਟ ਇਨ ਰਿਟੈਲ ਸਰਵਿਸਿਜ਼ , ਟਾਪ ਸਟੂਡੈਂਟ ਇਨ ਯੂਨਿਰੈਡੀ (ਸਬਜੈਕਟ), ਐਕਸੀਲੈਂਟ ਐਵਾਰਡ ਇਨ ਬੁੱਕ ਰਾਈਟਿੰਗ ਕੌਂਸਿਲ ਬਦਲੇ ਅੱਵਲ ਦਰਜੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਜਾਣਕਾਰੀ ਦਿੰਦਿਆ ਲੜਕੀ ਦੇ ਪਿਤਾ ਗੁਰਬਾਜ ਸਿੰਘ ਬਰਾੜ ਨੇ ਦੱਸਿਆ ਕੀ ਮਹਿਕਪ੍ਰੀਤ ਦੀ ਮਿਹਨਤ ਸਦਕਾ ਜਿੱਥੇ ਓਹਨਾ ਦਾ ਮਾਣ ਨਾਲ ਸਿਰ ਉੱਚਾ ਹੋਇਆ ਉੱਥੇ ਪੂਰੇ ਪੰਜਾਬ ਸੂਬੇ ਨੂੰ ਵੀ ਇਸ ਦਾ ਸਿਹਰਾ ਜਾਂਦਾ ਹੈ। ਇਥੇ ਜ਼ਿਕਰਯੋਗ ਹੈ ਕਿ ਗੋਰੇ ਗੋਰੀਆਂ ਦੀ ਭੀੜ ਵਿੱਚ ਸਰਕਾਰ ਵੱਲੋਂ ਪੰਜ ਸਨਮਾਨ ਪ੍ਰਾਪਤ ਕਰਨ ਵਾਲੀ ਇਕੱਲੀ ਮਹਿਕਪ੍ਰੀਤ ਬਰਾੜ ਹੀ ਸੀ।ਸਿੰਗਾਪੁਰ ਏਅਰਲਾਈਨ ਵੱਲੋ ਮਹਿਕਪ੍ਰੀਤ ਨੂੰ ਇਨਾਮ ਵਜੋਂ ਮੁਫ਼ਤ ਹਵਾਈ ਯਾਤਰਾ ਦਿੱਤੀ ਗਈ ਹੈ ਸਾਰੀ ਦੁਨੀਆ ਵਿਚ ਕਿਤੇ ਵੀ ਸਿੰਗਾਪੁਰ ਏਅਰਲਾਈਨ ਤੇ ਮੁਫ਼ਤ ਜਾ ਸਕਦੀ ਹੈ ਤੇ ਬਾਕੀ ਏਅਰਲਾਈਨ ਨੇ 10 ਪ੍ਰਤੀਸ਼ਤ ਛੋਟ ਦਿਤੀ ਹੈ ਕਿਉ ਕੇ ਇਸ ਨੇ ਟੌਪ ਕੀਤਾ ਹੈ। ਸਿੱਖਿਆ ਤੇ ਸੇਵਾ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ ਰਜਿ ਦੇ ਸੰਸਥਾਪਕ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਮਹਿਕਪ੍ਰੀਤ ਬਰਾੜ ਤੇ ਉਸਦੇ ਸਾਰੇ ਪਰਿਵਾਰ ਨੂੰ ਮੁਬਾਰਬਾਦ ਦਿੱਤੀ ਤੇ ਮਹਿਕਪ੍ਰੀਤ ਦੇ ਵਤਨ ਪਰਤਣ ਤੇ ਉਸਨੂੰ ਰਾਜ ਪੱਧਰੀ ਸਮਾਗਮ ਵਿੱਚ ਸਨਮਾਨਿਤ ਕਰਨ ਦਾ ਫੈਸਲਾ ਲਿਆ।

Total Views: 148 ,
Real Estate