
ਅਮਰੀਕਾ ‘ਚ 150 ਤੋਂ ਵੱਧ ਗਾਵਾਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਹਨ। ਫੌਕਸ ਨਿਊਜ਼ ਦੀ ਰਿਪੋਰਟ ਦੇ ਅਨੁਸਾਰ ਨਿਊ ਮੈਕਸੀਕੋ ਖੇਤਰ ਵਿਚ ਲਗਭਗ 150 ਅਜਿਹੀਆਂ ਗਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਟੂਰਿਸਟਾਂ ਉਤੇ ਹਮਲਾ ਕੀਤਾ ਹੈ। ਵੀਰਵਾਰ ਤੋਂ ਸ਼ੁਰੂ ਹੋ ਰਹੀ ਚਾਰ-ਦਿਨਾ ਮੁਹਿੰਮ ਵਿੱਚ ਲਗਭਗ 150 ਅਵਾਰਾ ਗਾਵਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਆਪ੍ਰੇਸ਼ਨ ਜ਼ਰੂਰੀ ਸੀ ਅਤੇ ਫੈਸਲਾ ਲੈਣਾ ਮੁਸ਼ਕਲ ਸੀ। ਇਸ ਦੇ ਨਾਲ ਹੀ ਦ ਨਿਊਯਾਰਕ ਪੋਸਟ ਨੇ ਫੋਰੈਸਟ ਸੁਪਰਵਾਈਜ਼ਰ ਕੈਮਿਲ ਹੋਵਸ ਦੇ ਹਵਾਲੇ ਨਾਲ ਕਿਹਾ ਕਿ ਗਿਲਾ ਦੇ ਜੰਗਲ ਵਿਚ ਜੰਗਲੀ ਪਸ਼ੂ ਇਥੇ ਆਉਣ ਵਾਲੇ ਸੈਲਾਨੀਆਂ ਪ੍ਰਤੀ ਹਮਲਾਵਰ ਹਨ। ਇਹ ਜਾਨਵਰ ਸਾਰਾ ਸਾਲ ਚਰਦੇ ਹਨ, ਅਤੇ ਨਦੀ ਦੇ ਕਿਨਾਰਿਆਂ ਅਤੇ ਝਰਨਿਆਂ ਨੂੰ ਲਤਾੜਦੇ ਹਨ, ਜਿਸ ਨਾਲ ਕਟੌਤੀ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਾਲਾਂਕਿ, ਅਧਿਕਾਰੀਆਂ ਦੇ ਇਸ ਕਦਮ ਨੂੰ ਪਸ਼ੂ ਪਾਲਕਾਂ ਦੁਆਰਾ ਇੱਕ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਪਸ਼ੂਆਂ ਦੀ ਹੱਤਿਆ ਕਰਨਾ ਆਬਾਦੀ ਦੇ ਪ੍ਰਬੰਧਨ ਦਾ ਇੱਕ ਬੇਰਹਿਮ ਅਤੇ ਅਯੋਗ ਤਰੀਕਾ ਹੈ। ਨਿਊ ਮੈਕਸੀਕੋ ਕੈਟਲ ਗਰੋਅਰਜ਼ ਐਸੋਸੀਏਸ਼ਨ (ਂੰਛਘਅ) ਦੇ ਪ੍ਰਧਾਨ ਲੋਰੇਨ ਪੈਟਰਸਨ ਨੇ ਕਿਹਾ ਕਿ ਅਧਿਕਾਰੀ ਅਜਿਹੇ ਹੱਲ ਨਹੀਂ ਲੱਭ ਰਹੇ ਹਨ ਜੋ ਲੰਬੇ ਸਮੇਂ ਤੱਕ ਚੱਲਣ।















