
ਤੁਰਕੀ ਅਤੇ ਸੀਰੀਆ ਵਿਚ ਸੋਮਵਾਰ ਨੂੰ ਆਏ ਜ਼ਬਰਦਸਤ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 4000 ਤੋਂ ਟੱਪ ਗਈ ਹੈ ਜਦੋਂ ਕਿ 15914 ਲੋਕ ਜ਼ਖ਼ਮੀ ਹੋਏ ਹਨ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਯੂਐੱਸਜੀਐੱਸ ਮੁਤਾਬਕ ਪਹਿਲਾ ਝਟਕਾ ਸੀਰੀਆ ਦੀ ਸਰਹੱਦ ਦੇ ਨੇੜੇ ਗਾਜ਼ਿਏਨਟੇਪ ਨੇੜੇ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ 7.8 ਸੀ। ਜਿਸ ਵੇਲੇ ਭੂਚਾਲ ਆਇਆ ਲੋਕ ਸੁੱਤੇ ਪਏ ਸਨ ਅਤੇ ਆਪਣੇ ਹੀ ਘਰਾਂ ਦੀਆਂ ਇਮਾਰਤਾਂ ਹੇਠ ਦੱਬੇ ਗਏ।
Total Views: 551 ,
Real Estate



















