ਅਮਰੀਕਾ ਦੀ ਯੂਟਾ ਸਟੇਟ ਵਿਚ ਪਿੱਛਲੇ ਦਿਨੀ ਸਥਾਨਕ ਸਰਕਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਅਤੇ ਸਦੀਵੀ ਗੁਰੂ ਵਜੋਂ ਸਤਕਾਰਿਆ ਗਿਆ ਅਤੇ ਦੋਹਾਂ ਸਦਨਾਂ ਵਿਚ ਸਾਂਝਾ ਮਤਾ ਪਾਸ ਕੀਤਾ ਗਿਆ। ਇਹ ਸਿੱਖਾਂ ਵਾਸਤੇ ਜਿੱਥੇ ਬਹੁਤ ਵੱਡੇ ਮਾਨ ਵਾਲੀ ਗੱਲ ਹੈ, ਓਥੇ ਹੀ ਭਾਰਤ ਦੀ ਸਰਕਾਰ ਦੀ ਮੂਹ ਤੇ ਕਰਾਰੀ ਚਪੇੜ ਵੀ ਹੈ। ਭਾਰਤ ਦੀ ਸਰਕਾਰ ਨੇ ਸਿੱਖਾਂ ਦੀਆਂ ਕੁਰਬਾਨੀਆਂ, ਇਤਿਹਾਸ, ਜੇਲ੍ਹਾਂ ਅਤੇ ਸ਼ਹੀਦੀਆਂ ਦੇ ਬਾਵਜੂਦ ਹਮੇਸ਼ਾਂ ਹੀ ਸਿੱਖ ਧਰਮ ਨੂੰ ਇੱਕ ਵੱਖਰਾ ਧਰਮ ਅਤੇ ਅੱਡਰੀ ਹਸਤੀ ਮੰਨਣ ਤੋਂ ਇਨਕਾਰ ਕੀਤਾ ਹੈ ਪਰ ਬਾਹਰ ਦੇ ਵੱਖ ਵੱਖ ਮੁਲਕ ਸਮੇ ਸਮੇ ਤੇ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿੰਦੇ ਰਹਿੰਦੇ ਹਨ। ਇਹ ਬਿਆਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਗੱਲ ਬਾਤ ਦੌਰਾਨ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਸਮਾਂ ਪਿਹਲਾਂ ਯੂਟਾ ਸਟੇਟ ਨੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ਵ ਸਮਾਨਤਾ ਦਿਵਸ ਵਜੋਂ ਮਾਨਤਾ ਦਿੱਤੀ ਸੀ। ਅੱਜ ਪ੍ਰਤੀਨਿਧੀ ਸਭਾ ਅਤੇ ਸਟੇਟ ਸੈਨੇਟ ਵਿਚ ਸਿੱਖਾਂ ਦੇ ਯੋਗਦਾਨ ਅਤੇ ਸਿੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੇ ਕਾਰਜਾਂ ਅਤੇ ਗੁਰੂ ਨਾਨਕ ਸਾਹਿਬ ਦੇ ਲੰਗਰ ਦੁਆਰਾ ਨਿਰੰਤਰ ਚੱਲ ਰਹੀ ਮਨੁੱਖਤਾ ਦੀ ਸੇਵਾ ਨੂੰ ਸਲਾਹਿਆ ਗਿਆ, ਜਿਸ ਵਿਚ ਖਾਸ ਕਰਕੇ ਕਰੋਨਾ ਵਾਇਰਸ ਦੇ ਸਮੇ ਲੱਖਾਂ ਲੋਕਾਂ ਨੂੰ ਲੰਗਰ ਅਤੇ ਹੋਰ ਵਸਤਾਂ ਮੁਹਈਆ ਕਰਵਾ ਕੇ ਕੀਤੀ ਸੇਵਾ ਦਾ ਜ਼ਿਕਰ ਕੀਤਾ ਗਿਆ। ਇਸ ਸਭ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਤੇ ਸਦੀਵੀ ਗੁਰੂ ਵਜੋਂ ਸਤਾਰਕਨ ਲਈ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈ ਜਿੱਥੇ ਪ੍ਰਤੀਨਿਧੀ ਐਂਜੇਲਾ ਰੋਮੇਰੋ ਅਤੇ ਸਟੇਟ ਸੈਨੇਟਰ ਲਜ਼ ਐਸਕਾਮੀਲਾ ਜਿਨ੍ਹਾਂ ਨੇ ਇਸ ਬਿਲ (H.J.R.4) ਨੂੰ ਸਪਾਂਸਰ ਅਤੇ ਪੇਸ਼ ਕੀਤਾ, ਉਨ੍ਹਾਂ ਦੇ ਇਸ ਮਹੱਤਵਪੂਰਨ ਯੋਗਦਾਨ ਲਈ ਧਨਵਾਦ ਕਰਦਾ ਹਾਂ ਓਥੇ ਸਮੂਹ ਸਿੱਖ ਸੰਸਥਾਵਾਂ ਜਿਨ੍ਹਾਂ ਨੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਵਿਚ ਯੋਗਦਾਨ ਪਾਇਆ ਜਿਵੇਂ ਕਿ ਯੂਟਾ ਸਟੇਟ ਗੁਰਦੁਆਰਾ ਕਮੇਟੀਆਂ, ਵਰਲਡ ਸਿੱਖ ਪਾਰਲੀਮੈਂਟ, ਅਮੇਰਿਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਦਾ ਸਤਿਕਾਰ ਅਤੇ ਧੰਨਵਾਦ ਕਰਦਾ ਹਾਂ। ਅੰਤ ਵਿਚ ਭਾਈ ਸਾਹਿਬ ਨੇ ਕਿਹਾ ਕਿ ਮੈ ਪੰਜਾਬ ਦੀ ਮਾਨ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਤੋਂ ਸ਼ੁਰੂ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਦਾ ਦਰਜਾ ਦੇਣਾ ਚਾਹੀਦਾ ਹੈ। ਇਸਦੇ ਨਾਲ ਨਾਲ ਅੰਨੀ ਅਤੇ ਬੋਲੀ ਹੋਈ ਭਾਰਤ ਸਰਕਾਰ ਨੂੰ ਵੀ ਅਮਰੀਕਾ ਵਰਗੇ ਦੇਸ਼ਾਂ ਵੱਲੋਂ ਸਿੱਖਾਂ ਨੂੰ ਦਿੱਤੇ ਸਨਮਾਨ ਵੱਲ ਧਿਆਨ ਦੇ ਕੇ ਅਤੇ ਅਕ੍ਰਿਤਘਣਤਾ ਨੂੰ ਛੱਡ ਸਿੱਖਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣੇ ਚਾਹੀਦੇ ਹਨ।
– ਕੰਵਰ ਚੜ੍ਹਤ ਸਿੰਘ (ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ)
ਅਮਰੀਕਾ ਦੀ ਯੂਟਾ ਸਟੇਟ ਵਿਚ ਸਰਕਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਅਤੇ ਸਦੀਵੀ ਗੁਰੂ ਵਜੋਂ ਸਤਕਾਰਿਆ
Total Views: 209 ,
Real Estate



















