ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕਾਂ ਤੋਂ ਅਡਾਨੀ ਸਮੂਹ ਨੂੰ ਦਿੱਤੇ ਕਰਜ਼ਿਆਂ ਤੇ ਇਨ੍ਹਾਂ ਵੱਟੇ ਰੱਖੀਆਂ ਜਾਮਨੀਆਂ (ਸਕਿਓਰਿਟੀਜ਼) ਦੀ ਤਫ਼ਸੀਲ ਮੰਗ ਲਈ ਹੈ। ਦੇਸ਼ ਦੇ ਕੇਂਦਰੀ ਬੈਂਕ ਨੇ ਇਹ ਵੇਰਵੇ ਅਜਿਹੇ ਮੌਕੇ ਮੰਗੇ ਹਨ ਜਦੋਂ ਅਜੇ ਇਕ ਦਿਨ ਪਹਿਲਾਂ ਅਡਾਨੀ ਸਮੂਹ ਨੇ ਆਪਣੀ ਫਲੈਗਸ਼ਿਪ ਫਰਮ ਅਡਾਨੀ ਐਂਟਰਪ੍ਰਾਈਜ਼ਿਜ਼ ਵੱਲੋਂ ਜਾਰੀ ਐੱਫਪੀਓ ਰੱਦ ਕਰਕੇ ਨਿਵੇਸ਼ਕਾਂ ਦਾ ਪੈਸਾ ਮੋੜਨ ਦਾ ਐਲਾਨ ਕੀਤਾ ਸੀ। ਅਮਰੀਕੀ ਰਿਸਰਚ ਫਰਮ ਹਿੰਡਨਬਰਗ ਦੀ ਰਿਪੋਰਟ ਮਗਰੋਂ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ ਮੂਧੇ ਮੂੰਹ ਡਿੱਗ ਗਏ ਸਨ। ਬੁੱਧਵਾਰ ਨੂੰ ਹੀ ਸਵਿਸ ਬੈਂਕ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਵੱਲੋਂ ਕਰਜ਼ੇ ਦੇ ਇਵਜ਼ ਵਿੱਚ ਜਾਮਨੀ ਵਜੋਂ ਦਿੱਤੇ ਜਾਣ ਵਾਲੇ ਬਾਂਡਾਂ ਨੂੰ ਸਵੀਕਾਰ ਕਰਨ ਤੋਂ ਰੋਕ ਦਿੱਤਾ ਸੀ। ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਪਿਛਲਾ ਇਕ ਹਫ਼ਤਾ ਅਡਾਨੀ ਸਮੂਹ ਲਈ ਕਾਫ਼ੀ ਮੁਸ਼ਕਲ ਭਰਿਆ ਰਿਹਾ ਹੈ। ਸਮੂਹ, ਜਿਸ ਦਾ ਹੈੱਡਕੁਆਰਟਰ ਅਹਿਮਦਾਬਾਦ ਵਿੱਚ ਹੈ, ਨੇ ਰਿਪੋਰਟ ਵਿੱਚ ਲੱਗੇ ਦੋਸ਼ਾਂ ਤੋਂ ਭਾਵੇਂ ਇਨਕਾਰ ਕੀਤਾ ਹੈ, ਪਰ ਉਹ ਸਮੀਖਿਅਕਾਂ ਤੇ ਨਿਵੇਸ਼ਕਾਂ ਨੂੰ ਯਕੀਨ ਦਿਵਾਉਣ ’ਚ ਨਾਕਾਮ ਰਿਹਾ ਹੈ।
ਆਰਬੀਆਈ ਨੇ ਅਡਾਨੀ ਸਮੂਹ ਵੱਲੋਂ ਲਏ ਕਰਜ਼ਿਆਂ ਬਦਲੇ ਰੱਖੀਆਂ ਜਾਮਨੀਆਂ ਬਾਰੇ ਵੇਰਵੇ ਸਾਂਝੇ ਕਰਨ ਲਈ ਕਿਹਾ
Total Views: 149 ,
Real Estate