ਪੰਜਾਬ : 12 IPS ਅਧਿਕਾਰੀਆਂ ਨੂੰ ADGP, IG ਤੇ DIG ਵਜੋਂ ਦਿੱਤੀ ਤਰੱਕੀ

ਪੰਜਾਬ ਸਰਕਾਰ ਵੱਲੋਂ 12 ਆਈਪੀਐੱਸ ਅਧਿਕਾਰੀਆਂ ਨੂੰ ਏਡੀਜੀਪੀ, ਆਈਜੀ ਤੇ ਡੀਆਈਜੀ ਵਜੋਂ ਤਰੱਕੀ ਦਿੱਤੀ ਗਈ ਹੈ। 2004 ਬੈਚ ਦੇ 2 ਆਈਪੀਐੱਸ ਅਧਿਕਾਰੀਆਂ ਨੂੰ ਡੀਆਈਜੀ ਅਹੁਦੇ ਤੋਂ ਆਈਜੀ ਪ੍ਰਮੋਟ ਕੀਤਾ ਗਿਆ ਹੈ। ਨਾਲ ਹੀ 2009 ਬੈਚ ਦੇ 2 ਆਈਪੀਐੱਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀਆਂ ਦੇ ਬਾਅਦ ਅਧਿਕਾਰੀਆਂ ਵਿਚ ਕੰਮ ਕਰਨ ਦਾ ਵੱਖਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਗ੍ਰਹਿ ਮੰਤਰਾਲੇ ਵੱਲੋਂ 31 ਜਨਵਰੀ ਨੂੰ ਇਹ ਹੁਕਮ ਜਾਰੀ ਹੋਏ ਹਨ।
2004 ਬੈਚ ਦੇ ਬਲਜੋਤ ਸਿੰਘ ਰਾਠੌਰ ਤੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਤਰੱਕੀ ਦੇ ਕੇ ਆਈਜੀ ਬਣਾਇਆ ਗਿਆ। ਗੁਰਪ੍ਰੀਤ ਭੁੱਲਰ ਪਹਿਲਾਂ ਲੁਧਿਆਣਾ ਵਿਚ ਬਤੌਰ ਪੁਲਿਸ ਕਮਿਸ਼ਨਰ ਰਹਿ ਚੁੱਕੇ ਹਨ। 2009 ਬੈਚ ਦੇ 2 ਅਧਿਕਾਰੀ ਵੀ ਪ੍ਰਮੋਟ ਹੋ ਕੇ ਡੀਆਈਜੀ ਬਣੇ ਹਨ। ਇਹ ਦੋਵੇਂ ਅਧਿਕਾਰੀ ਹਰਚਰਨ ਸਿੰਘ ਭੁੱਲਰ ਤੇ ਉਪਿੰਦਰਜੀਤ ਸਿੰਘ ਹਨ।

Total Views: 518 ,
Real Estate