ਵਿਰੋਧ ਵਿਚਾਲੇ ਪੰਜਾਬ ‘ਚ ਅੱਜ ਡੇਰਾ ਸਿਰਸਾ ਮੁਖੀ ਦਾ ਵੱਡਾ ਪ੍ਰੋਗਰਾਮ

ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਪੈਰੋਲ ‘ਤੇ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦਾ ਐਤਵਾਰ (ਅੱਜ) ਨੂੰ ਆਨਲਾਈਨ ਸਤਿਸੰਗ ਕੀਤਾ ਜਾਵੇਗਾ। ਇਸ ਸਤਿਸੰਗ ਨੂੰ ਸੁਣਨ ਲਈ ਪੰਜਾਬ ਭਰ ਤੋਂ ਡੇਰਾ ਪ੍ਰੇਮੀ ਬਠਿੰਡਾ ਦੇ ਪਿੰਡ ਸਲਾਬਤਪੁਰਾ ਵਿੱਚ ਸਥਿਤ ਡੇਰੇ ਵਿੱਚ ਪਹੁੰਚ ਰਹੇ ਹਨ। ਡੇਰਾ ਸਲਾਬਤਪੁਰਾ ਪੁੱਜਣ ਵਾਲੇ ਡੇਰਾ ਸਮਰਥਕਾਂ ਦੀ ਸੁਰੱਖਿਆ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਤਿੰਨ ਡੀਐਸਪੀ ਸਮੇਤ 300 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਐਸਐਸਪੀ ਨੇ ਦੱਸਿਆ ਕਿ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਤੁਰੰਤ ਫੋਰਸ ਨੂੰ ਮੌਕੇ ‘ਤੇ ਭੇਜਿਆ ਜਾ ਸਕੇ। ਡੇਰਾ ਸਲਾਬਤਪੁਰਾ ਪੰਜਾਬ ਦਾ ਸਭ ਤੋਂ ਵੱਡਾ ਡੇਰਾ ਹੈ। ਜਿੱਥੇ ਹਰ ਸਾਲ ਜਨਵਰੀ ਮਹੀਨੇ ਡੇਰੇ ਦੇ ਸਾਬਕਾ ਮੁਖੀ ਸ਼ ਸਤਨਾਮ ਸਿੰਘ ਦਾ ਜਨਮ ਦਿਨ ਮਨਾਉਣ ਲਈ ਹਜ਼ਾਰਾਂ ਡੇਰਾ ਪ੍ਰੇਮੀ ਪਹੁੰਚਦੇ ਹਨ। ਇਸ ਵਾਰ ਯੂਪੀ ਦੇ ਇੱਕ ਡੇਰੇ ਤੋਂ ਮੌਜੂਦਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਆਨਲਾਈਨ ਸਤਿਸੰਗ ਕਰਵਾਇਆ ਜਾਣਾ ਹੈ। ਇਸ ਨੂੰ ਸੁਣਨ ਲਈ ਪੰਜਾਬ ਭਰ ਤੋਂ ਡੇਰਾ ਪੈਰੋਕਾਰ ਡੇਰਾ ਸਲਾਬਤਪੁਰਾ ਪਹੁੰਚ ਰਹੇ ਹਨ।

Total Views: 92 ,
Real Estate