ਭਾਰਤ ‘ਚ ਇੱਕੋ ਸਮੇਂ 3 ਜਹਾਜ਼ ਕਰੈਸ਼

ਰਾਜਸਥਾਨ ਦੇ ਭਰਤਪੁਰ ਅਤੇ ਮੱਧ ਪ੍ਰਦੇਸ਼ ਦੇ ਮੁਰੈਨਾ ਨੇੜ੍ਹੇ ਦੋ ਜਹਾਜ਼ ਹਾਦਸੇ ਹੋਣ ਦੀ ਖਬਰ ਹੈ। ਰਾਜਸਥਾਨ ਵਿੱਚ ਫੌਜ ਦਾ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਵਿੱਚ ਸੁਖੋਈ-30 ਅਤੇ ਮਿਰਾਜ 2000 ਜਹਾਜ਼ ਕਰੈਸ਼ ਹੋ ਗਏ ਹਨ। ਇਸ ਵੇਲੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਦੋਵਾਂ ਜਹਾਜ਼ਾਂ ਨੇ ਮੱਧ ਪ੍ਰਦੇਸ਼ ਦੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਆਪਣੀ ਅਭਿਆਸ ਉਡਾਣ ‘ਤੇ ਸੀ। ਫਿਲਹਾਲ ਫੌਜ ਵਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਭਾਰਤੀ ਹਵਾਈ ਫੌਜ ਨੇ ਮੁਰੈਨਾ ਜਹਾਜ਼ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਹਾਦਸਾਗ੍ਰਸਤ ਸੁਖੋਈ – 30 ਵਿੱਚ ਦੋ ਅਤੇ ਮਿਰਾਜ 2000 ਵਿੱਚ ਇੱਕ ਪਾਇਲਟ ਸਵਾਰ ਸੀ। ਹਵਾਈ ਫੌਜ ਨੇ ਕੋਰਟ ਆਫ ਇਨਕਵਾਇਰੀ ਦੇ ਆਦੇਸ਼ ਦਿੱਤੇ ਹਨ। ਮੁਰੈਨਾ ਹਾਦਸੇ ਦੀ ਜਾਂਚ ਵਿੱਚ ਜਹਾਜ਼ ਦੇ ਕਰੈਸ਼ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ।
ਭਰਤਪੁਰ ਵਿੱਚ ਕਰੈਸ਼ ਹੋਏ ਚਾਰਟੇਡ ਏਅਰਕਰਾਫਟ ਨੇ ਆਗਰਾ ਤੋਂ ਉਡਾਣ ਭਰੀ ਸੀ। ਉੱਥੇ ਹੀ, ਮੁਰੈਨਾ ਵਿੱਚ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਨੇ ਗਵਾਲੀਅਰ ਏਅਰ ਬੇਸ ਤੋਂ ਉਡਾਣ ਭਰੀ ਸੀ। ਭਰਤਪੁਰ ਦੇ ਡੀਐੱਮ ਆਲੋਕ ਰੰਜਨ ਨੇ ਕਿਹਾ ਕਿ ਇੱਕ ਚਾਰਟੇਡ ਏਅਰਕਰਾਫਟ ਭਰਤਪੁਰ ਦੇ ਨੇੜ੍ਹੇ ਕਰੈਸ਼ ਹੋ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

Total Views: 174 ,
Real Estate