ਹਾਕੀ ਵਿਸ਼ਵ ਕੱਪ 2023: ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾਇਆ

ਵਿਸ਼ਵ ਹਾਕੀ ਕੱਪ ਵਿਚ ਭਾਰਤ ਅਤੇ ਨਿਊਜ਼ਲੈਡ ਵਿਚਾਲੇ ਐਤਵਾਰ ਨੂੰ ਹੋਏ ਮੈਚ ਵਿਚ ਭਾਰਤ ਨੂੰ 4-5 ਗੋਲ਼ਾ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਨੇ ਸ਼ੁਰੂਆਤ ਵਿਚ ਚੰਗੀ ਖੇਡ ਦਿਖਾਈ ਅਤੇ ਇੱਕ ਸਮੇਂ ਉਸ ਕੋਲ 2-0 ਦੀ ਲੀਡ ਸੀ ਜੋ ਬਰਕਰਾਰ ਨਾ ਰਹਿ ਸਕੀ। ਦੋਵੇਂ ਟੀਮਾਂ ਤੈਅ ਸਮੇਂ ਦੌਰਾਨ 3-3 ਦੀ ਬਰਾਬਰੀ ਉੱਤੇ ਸਨ। ਜਿਸ ਕਾਰਨ ਫੈਸਲਾ ਪਲੈਨਟੀ ਸ਼ੂਟ ਰਾਹੀ ਕਰਨ ਦਾ ਸਮਾਂ ਦਿੱਤਾ ਗਿਆ, ਪਰ ਦੋਵਾਂ ਟੀਮਾਂ ਦੇ ਗੋਲਚੀਆਂ ਨੇ ਵਿਰੋਧੀਆਂ ਦੇ ਦੋ-ਦੋ ਗੋਲ ਰੋਕ ਲਏ ਅਤੇ ਮੈਚ ਮੁੜ ਬਰਾਬਰੀ ਉੱਤੇ ਆ ਗਿਆ। ਇਸ ਤੋਂ ਬਾਅਦ ਪਲੈਨਟੀ ਸ਼ੂਟ ਦੇ ਰਾਹੀ ਗੋਲ਼ ਕਰਨ ਦਾ ਦਜੀ ਵਾਰ ਸਮਾਂ ਦਿੱਤਾ ਗਿਆ। ਇਸ ਵਾਰ ਭਾਰਤ ਦੀ ਟੀਮ ਦੀ ਟੀਮ ਪਛੜ ਗਈ ਅਤੇ ਅੰਕੜਾ 4-5 ਹੋ ਗਿਆ।
ਭਾਰਤ ਜੇਕਰ ਇਹ ਮੈਚ ਜਿੱਤ ਜਾਂਦਾ ਤਾਂ ਹੀ ਉਸ ਕੁਆਟਰ ਫਾਇਨਲ ਵਿਚ ਥਾਂ ਬਣਨੀ ਸੀ। ਇਸ ਤਰ੍ਹਾਂ ਭਾਰਤੀ ਟੀਮ ਵਿਸ਼ਵ ਕੱਪ ਮੁਕਾਬਲੇ ਤੋਂ ਬਾਹਰ ਹੋ ਗਈ ਹੈ।

Total Views: 19 ,
Real Estate