ਕੈਲੇਫੋਰਨੀਆ ‘ਚ ਗੋਲੀਬਾਰੀ ਦੌਰਾਨ 16 ਮੌਤਾਂ

ਅਮਰੀਕਾ ਦੇ ਕੈਲੇਫੋਰਨੀਆ ‘ਚ ਗੋਲੀਬਾਰੀ ਦੀ ਘਟਨਾ ਵਿੱਚ ਹੁਣ ਤੱਕ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਹੈ। ਗੋਲੀਬਾਰੀ ਦੀ ਇਹ ਘਟਨਾ ਲਾਸ ਏਜ਼ਲਸ ਤੋਂ ਲਗਭਗ 12 ਕਿਲੋਮੀਟਰ ਪੂਰਬ ਵਿੱਚ ਸਥਿਤ ਮੋਂਟੇਰੀ ਪਾਰਕ ਸ਼ਹਿਰ ਵਿੱਚ ਹੋਈ ਹੈ। ਇੱਥੇ ਚੀਨੀ ਨਵੇਂ ਸਾਲ ਦਾ ਜਸ਼ਨ ਮਨਾਇਆ ਜਾ ਰਿਹਾ ਸੀ, ਜਿਸ ਕਾਰਨ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਸਨ। ਸਥਾਨਕ ਸਮੇਂ ਅਨੁਸਾਰ, ਇਹ ਘਟਨਾ ਰਾਤ 10:20 ਵਜੇ ਹੋਈ।
ਲਾਸ ਏਜਲਸ ਕਾਉਂਟੀ ਸ਼ੈਰਿਫ ਵਿਭਾਗ (ਪੁਲਿਸ ਵਿਭਾਗ) ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਇੱਕ ਸ਼ੱਕੀ ਵਿਅਕਤੀ ਦੀ ਭਾਲ਼ ਹੈ, ਜੋ ਮੌਕੇ ਤੋਂ ਭੱਜ ਗਿਆ, ਹਾਲਾਂਕਿ ਪੁਲਿਸ ਨੇ ਉਸ ਵਿਅਕਤੀ ਬਾਰੇ ਕੋਈ ਹੋਰ ਵੇਰਵੇ ਨਹੀਂ ਦਿੱਤੇ। ਇੱਕ ਚਸ਼ਮਦੀਦ ਨੇ ਲਾਸ ਏਜਲਸ ਟਾਈਮਜ਼ ਨੂੰ ਦੱਸਿਆ ਕਿ ਤਿੰਨ ਲੋਕ ਉਸ ਦੇ ਰੈਸਟੋਰੈਂਟ ਵਿੱਚ ਭੱਜ ਕੇ ਆਏ ਅਤੇ ਉਨ੍ਹਾਂ ਨੇ ਉਸ ਨੂੰ ਤੁਰੰਤ ਦਰਵਾਜ਼ਾ ਬੰਦ ਕਰਨ ਲਈ ਕਿਹਾ ਕਿਉਂਕਿ ਇਲਾਕੇ ਵਿੱਚ ਇੱਕ ਵਿਅਕਤੀ ਸੀ, ਜਿਸ ਕੋਲ ਮਸ਼ੀਨ ਗੰਨ ਸੀ।

Total Views: 9 ,
Real Estate