ਭਾਰਤ-ਪਾਕਿ ਵਿਚਲੇ ਤਣਾਅ ਦੇ ਮੁੱਦੇ ਤੋਂ ਵੱਖਰੀ ਹੈ ਕਰਤਾਰਪੁਰ ਲਾਂਘੇ ‘ਤੇ ਗੱਲਬਾਤ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿੱਲੀ ‘ਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਠੀਕ ਇਕ ਮਹੀਨੇ ਬਾਅਦ 14 ਮਾਰਚ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਰਤਾਰਪੁਰ ਗੁਰਦਵਾਰੇ ਤੱਕ ਲਾਂਘਾ ਬਣਾਉਣ ਬਾਰੇ ਗੱਲਬਾਤ ਕੀਤੀ ਜਾਵੇਗੀ, ਜਿਸ ‘ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਇਹ ਬੈਠਕ ਅਟਾਰੀ-ਵਾਹਗਾ ਸਰਹੱਦ (ਭਾਰਤੀ ਪੱਖ) ‘ਤੇ ਹੋਵੇਗੀ। ਦਰਅਸਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਇਸ ਮਾਹੌਲ ‘ਚ ‘ਆਸਥਾ’ ਦੇ ਨਾਲ ਜੁੜੀ ਇਸ ਗੱਲਬਾਤ ਦੇ ਖ਼ਾਸ ਮਾਇਨੇ ਰੱਖਦੀ ਹੈ। ਰਵੀਸ਼ ਕੁਮਾਰ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਦੀ ਆਸਥਾ ਨਾਲ ਜੁੜੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਰੂਪ ਰੇਖਾ ਤਿਆਰ ਕਰਨ ਸੰਬੰਧੀ ਖਰੜੇ ‘ਚ ਵਿਚਾਰ ਵਟਾਂਦਰੇ ‘ਤੇ ਚਰਚਾ ਹੋਵੇਗੀ। ਦਰਅਸਲ, ਭਾਰਤ ਦਾ ਕਹਿਣਾ ਹੈ ਕਿ ਇਹ ਇਕ ਭਾਈਚਾਰੇ ਦੇ ਵਿਸ਼ਵਾਸ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜਿਸ ਦੇ ਚੱਲਦਿਆਂ ਭਾਰਤ ਇਸ ਬੈਠਕ ‘ਚ ਹਿੱਸਾ ਲੈ ਰਿਹਾ ਹੈ। ਪਾਕਿਸਤਾਨ ਨੇ ਇਹ ਪ੍ਰਸਤਾਵ ਰੱਖਿਆ ਅਤੇ ਸਿੱਖਾਂ ਦੀ ਆਸਥਾ ਦੇ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਭਾਰਤ ਨੇ ਲਾਂਘੇ ਦੇ ਕੰਮ ਨੂੰ ਅੱਗੇ ਵਧਾਉਣ ਦੇ ਇਰਾਦੇ ਨਾਲ ਇਸ ਨੂੰ ਮਨਜ਼ੂਰ ਤਾਂ ਕਰ ਲਿਆ ਪਰ ਉਹ ਕਰਤਾਰਪੁਰ ਲਾਂਘੇ ਸੰਬੰਧੀ ਗੱਲਬਾਤ ਨੂੰ ਪਾਕਿਸਤਾਨ ਦੇ ਨਾਲ ਚੱਲ ਰਹੇ ਤਣਾਅ ਵਾਲੇ ਮੁੱਦੇ ਤੋਂ ਬਿਲਕੁਲ ਅਲੱਗ ਰੱਖ ਰਿਹਾ ਹੈ।

Total Views: 81 ,
Real Estate