ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਪੰਜਾਬੀਆਂ ਦਾ ਮਾਣ ਵਧਾਉਂਦਿਆਂ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਸਗੋਂ ਨੈਸ਼ਨਲ ਰਿਕਾਰਡ ਵੀ ਬਣਾਇਆ। ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ (National Weightlifting Championship 2023) ਦੌਰਾਨ ਹਰਜਿੰਦਰ ਕੌਰ (Harjinder Kaur) ਨੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਹੈ। ਤਮਿਲਨਾਡੂ ਵਿਚ ਚੱਲ ਰਹੀ ਨੈਸ਼ਨਲ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਸੱਤਵੇਂ ਦਿਨ ਹੋਏ ਮੁਕਾਬਲਿਆਂ ਵਿਚ ਹਰਜਿੰਦਰ ਕੌਰ ਵੱਲੋਂ 71 ਕਿੱਲੋ ਵਰਗ ਵਿੱਚ ਕੁੱਲ੍ਹ 214 ਕਿੱਲੋ ਭਾਰ ਚੁੱਕਿਆ ਗਿਆ ਜਿਸ ਵਿੱਚ ਉਸਨੇ 91 ਕਿੱਲੋ ਸਨੈਚ ਅਤੇ 123 ਕਿੱਲੋ ਕਲੀਨ ਜਰਕ ਭਾਰ ਚੁੱਕ ਕੇ ਸੋਨੇ ਦਾ ਤਮਗਾ ਜਿੱਤਿਆ। ਦੱਸਣਯੋਗ ਹੈ ਕਿ ਅਜਿਹਾ ਕਰਨ ਤੋਂ ਬਾਅਦ ਹਰਜਿੰਦਰ ਕੌਰ 71 ਕਿੱਲੋ ਭਾਰ ਵਰਗ ਵਿੱਚ 123 ਕਲੀਨ ਜਰਕ ਕਿੱਲੋ ਭਾਰ ਚੁੱਕਣ ਵਾਲੀ ਪਹਿਲੀ ਵੇਟਲਿਫਟਰ ਬਣ ਗਈ ਹੈ।
Total Views: 152 ,
Real Estate



















