ਹਰਿਮੰਦਰ ਸਾਹਿਬ ‘ਚ ਸ਼ਰਾਬ ਲਿਜਾਉਣ ਦੀ ਕੋਸ਼ਿਸ਼ ‘ਚ ਇੱਕ ਕਾਬੂ

ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ‘ਚ ਨਵੇਂ ਸਾਲ ਵਾਲੇ ਦਿਨ ਸੇਵਾਦਾਰਾਂ ਨੇ ਬੇਅਦਬੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ । ਸ਼ਰਾਬ ਨਾਲ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਏ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ । ਮੁਲਜ਼ਮ ਦੀ ਪਛਾਣ ਕਾਨਪੁਰ ਦੇ ਰਹਿਣ ਵਾਲੇ ਸੁਮਿਤ ਵਜੋਂ ਹੋਈ ਹੈ। ਫਿਲਹਾਲ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ, ਜਦੋਂ ਅੱਧੀ ਰਾਤ 12 ਵਜੇ ਦੇ ਕਰੀਬ ਸ਼ਰਧਾਲੂ ਨਵੇਂ ਸਾਲ‘ਤੇ ਹਰਿਮੰਦਰ ਸਾਹਿਬ ਪਹੁੰਚ ਰਹੇ ਸਨ। ਇਸ ਦੇ ਨਾਲ ਹੀ ਇਕ ਨੌਜਵਾਨ ਲਿਫਟ ਨੇੜਿਓ ਭੀੜ ਦਾ ਫਾਇਦਾ ਚੁੱਕ ਕੇ ਹਰਿਮੰਦਰ ਸਾਹਿਬ ਕੰਪਲੈਕਸ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਵਾਰ-ਵਾਰ ਕੋਸ਼ਿਸ਼ ਕਰਦਾ ਰਿਹਾ। ਸੇਵਾਦਾਰ ਨੂੰ ਸ਼ੱਕ ਹੋਇਆ ਅਤੇ ਦੋਸ਼ੀ ਨੂੰ ਰੋਕਿਆ ਗਿਆ। ਸੇਵਾਦਾਰਾਂ ਨੇ ਦੱਸਿਆ ਕਿ ਜਦੋਂ ਉਹ ਹਰਿਮੰਦਰ ਸਾਹਿਬ ਅੰਦਰ ਦਾਖਲ ਹੋ ਰਿਹਾ ਸੀ ਤਾਂ ਉਸ ਦਾ ਵਤੀਰਾ ਸ਼ੱਕੀ ਸੀ। ਜਦੋਂ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਦੀ ਜੈਕੇਟ ਦੀ ਜੇਬ ‘ਚੋਂ ਇਕ ਪਉਆ ਪਿਆ ਹੋਇਆ ਮਿਲਿਆ।
ਪੁੱਛਗਿੱਛ ਕਰਨ ‘ਤੇ ਉਕਤ ਨੇ ਦੱਸਿਆ ਕਿ ਉਹ ਕਾਨਪੁਰ ਦਾ ਰਹਿਣ ਵਾਲਾ ਹੈ ਅਤੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਆਇਆ ਸੀ। ਸ਼ਰਾਬ ਉਸ ਨੇ ਕਾਰ ਵਿਚ ਰੱਖਣੀ ਸੀ ਪਰ ਉਹ ਗਲਤੀ ਨਾਲ ਆਪਣੇ ਨਾਲ ਲੈ ਆਇਆ। ਉਕਤ ਮੁਤਾਬਿਕ ਉਹ ਪੇਸ਼ੇ ਵਜੋਂ ਵਕੀਲ ਹੈ। ਪੁਲਸ ਨੇ ਉਸ ਕੋਲੋਂ ਮੁੱਢਲੀ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕਰਦਿਆਂ ਉਸ ਨੂੰ ਥਾਣਾ ਕੋਤਵਾਲੀ ਭੇਜ ਦਿੱਤਾ ਹੈ।
Total Views: 216 ,
Real Estate