ਉੱਡਦੇ ਜਹਾਜ਼ ’ਚ ਯਾਤਰੀ ਹੋਏ ਥੱਪੜੋ-ਥੱਪੜੀ

ਬੈਂਕਾਕ ਤੋਂ ਕੋਲਕਾਤਾ ਜਾ ਰਹੀ ਥਾਈ ਸਮਾਈਲ ਏਅਰਵੇਜ਼ ਦੀ ਫਲਾਈਟ ਵਿਚ ਸਵਾਰ ਕੁਝ ਯਾਤਰੀਆਂ ਵਿਚਾਲੇ ਕਥਿਤ ਤੌਰ ‘ਤੇ ਝਗੜਾ ਹੋ ਗਿਆ। ਬੁੱਧਵਾਰ ਨੂੰ ਜਹਾਜ਼ ਦੇ ਅੰਦਰ ਝੜਪ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ। ਇਸ ‘ਚ ਕੁਝ ਸਹਿ-ਯਾਤਰੀ ਇਕ ਵਿਅਕਤੀ ਨੂੰ ਕਈ ਵਾਰ ਥੱਪੜ ਮਾਰਦੇ ਨਜ਼ਰ ਆ ਰਹੇ ਹਨ। ਜਹਾਜ਼ ‘ਚ ਸਵਾਰ ਇਕ ਯਾਤਰੀ ਮੁਤਾਬਕ ਇਹ ਘਟਨਾ 26 ਦਸੰਬਰ ਨੂੰ ਵਾਪਰੀ, ਜਦੋਂ ਜਹਾਜ਼ ਰਨਵੇਅ ਤੇ ਉਤਰਨ ਵਾਲਾ ਸੀ।

Total Views: 228 ,
Real Estate