
ਚੰਡੀਗੜ੍ਹ ਵਾਸੀ ਟੈਲੀਵਿਜ਼ਨ ਅਦਾਕਾਰਾ ਤੁਨੀਸ਼ਾ ਸ਼ਰਮਾ (21) ਨੇ ਅੱਜ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਸਾਈ ਵਿੱਚ ਇੱਕ ਲੜੀਵਾਰ ਪ੍ਰੋਗਰਾਮ ਦੇ ਸੈੱਟ ਦੌਰਾਨ ਖੁਦਕੁਸ਼ੀ ਕਰ ਲਈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤੁਨੀਸ਼ਾ ‘ਅਲੀ ਬਾਬਾ: ਦਾਸਤਾਨ-ੲੇ-ਕਾਬੁਲ’ ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੌਰਾਨ ਉਹ ਵਾਸ਼ਰੂਮ ਗਈ ਅਤੇ ਲੰਬਾ ਸਮਾਂ ਬਾਹਰ ਨਹੀਂ ਆਈ। ਜਦੋਂ ਵਾਸ਼ਰੂਮ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਉਸ ਦੀ ਲਾਸ਼ ਲਟਕਦੀ ਮਿਲੀ। ਵਾਲਿਵ ਥਾਣੇ ਦੇ ਸੀਨੀਅਰ ਇੰਸਪੈਕਟਰ ਕੈਲਾਸ਼ ਬਾਰਵੇ ਨੇ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Total Views: 258 ,
Real Estate



















