
ਬਰਨਾਲਾ ਵਿੱਚ ਬੱਚੇ ਨੂੰ ਮਿਆਦ ਪੁੱਗੀ ਦਵਾਈ ਦੇਣ ਦੇ ਮਾਮਲੇ ਵਿੱਚ ਅਦਾਲਤ ਨੇ ਡਾਕਟਰ ਨੂੰ ਸਜ਼ਾ ਦਾ ਹੁਕਮ ਸੁਣਾਇਆ ਹੈ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਚੇਤਾ ਆਸ਼ੀਸਦੇਵ ਦੀ ਅਦਾਲਤ ਨੇ ਡਾਕਟਰ ਪ੍ਰਮੋਦ ਜੈਨ ਨੂੰ ਇੱਕ ਮਹੀਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਮਾਮਲਾ 2016 ਦਾ ਹੈ, ਜਦੋਂ ਡਾਕਟਰ ਵੱਲੋਂ ਬੱਚੇ ਨੂੰ ਮਿਆਦ ਪੁੱਗੀ ਦਵਾਈ ਦੇ ਦਿੱਤੀ ਗਈ ਸੀ। ਇਸ ਦੀ ਸਿ਼ਕਾਇਤ ਮਾਪਿਆਂ ਵੱਲੋਂ ਕੀਤੀ ਗਈ, ਜਿਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਡਾਕਟਰ ਨੂੰ ਇਹ ਸਜ਼ਾ ਦਾ ਹੁਕਮ ਸੁਣਾਇਆ ਹੈ। ਇਸਦੇ ਨਾਲ ਹੀ ਅਦਾਲਤ ਨੇ 250 ਰੁਪਏ ਜੁਰਮਾਨਾ ਵੀ ਕੀਤਾ ਹੈ।
Total Views: 567 ,
Real Estate



















