ਦੋ-ਦੋ ਮੀਟਰਾਂ ਵਾਲੀ ਸਕੀਮ ਫੇਲ੍ਹ ਹੁੰਦੀ ਦੇਖ ਜ਼ੀਰੋ ਬਿੱਲ ਲਈ ਹੋਰ ਜੁਗਾੜ ਲਗਾ ਰਹੇ ਲੋਕ!

ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਮੁਫਤ ਦੇਣ ਦਾ ਐਲਾਨ ਕੀਤਾ ਸੀ। ਦੋ ਮਹੀਨਿਆਂ ਦਾ ਚੱਕਰ ਹੈ, ਇਸ ਲਈ 600 ਯੂਨਿਟ ਮੁਫਤ ਉਪਲਬਧ ਹਨ।ਲੋਕਾਂ ਨੇ ਬਿਜਲੀ ਬਿੱਲ ਨੂੰ ਫਰੀ ਕਰਵਾਉਣ ਦੇ ਚੱਕਰ ਵਿਚ 2-2 ਮੀਟਰ ਲਗਾਏ ਸਨ ਅਤੇ ਜਿਸ ਤੇ ਹੁਣ ਲਗਭਗ ਰੋਕ ਲੱਗ ਗਈ ਹੈ, ਪਠਾਨਕੋਟ ਵਿੱਚ 13 ਮੀਟਿੰਗ ਜਿਹੇ ਫੜੇ ਹਨ ਜੋ ਇਕੋ ਘਰ ਵਿੱਚ ਡਬਲ ਲੱਗੇ ਹੋਏ ਹਨ।
ਜਿਸ ਤੋਂ ਬਾਅਦਹੁਣ ਲੋਕਾਂ ਵੱਲੋਂ ਕਈ ਥਾਵਾਂ ਉੱਤੇ ਮੀਟਰ ਰੀਡਿੰਗ ਵਾਲੇ ਕਰਮਚਾਰੀ ਨਾਲ ਸੈਟਿੰਗ ਕਰਕੇ ਬਿੱਲ ਨੂੰ ਕੰਟਰੋਲ ਕਰਨ ਦੇ ਮਾਮਾਲੇ ਸਾਹਮਣੇ ਆਏ ਹਨ । ਜਾਅਲੀ ਮੀਟਿੰਗ ਰੀਡਿੰਗ ਜ਼ੋਰਾਂ ਨਾਲ ਚੱਲ ਰਹੀ ਹੈ ਕਿਉਂਕਿ ਮੀਟਿੰਗ ਰੀਡਿੰਗ ਲੈਣ ਵਾਲੇ ਨਾਲ ਸੈਟਿੰਗ ਕਰਕੇ ਲੈਣ-ਦੇਣ ਕੀਤਾ ਜਾਂਦਾ ਹੈ। ਬਿਜਲੀ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ 10, ਫਿਰੋਜ਼ਪੁਰ ਵਿੱਚ 7, ਬਠਿੰਡਾ ਵਿੱਚ 2, ਤਰਨਤਾਰਨ ਵਿੱਚ 5 ਮੀਟਰ ਰੀਡਰਾਂ ‘ਤੇ ਕਾਰਵਾਈ ਕੀਤੀ ਗਈ।
ਜੇਕਰ ਕੋਈ ਗੜਬੜ ਹੁੰਦੀ ਹੈ ਤਾਂ ਜੇ.ਈ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ।

Total Views: 200 ,
Real Estate