
ਤਾਲਿਬਾਨ ਨੇ ਅਫਗਾਨਿਸਤਾਨ ‘ਚ ਔਰਤਾਂ ਖਿਲਾਫ ਸਖਤ ਹੁਕਮ ਜਾਰੀ ਕੀਤਾ ਹੈ। ਤਾਲਿਬਾਨ ਨੇ ਇੱਕ ਹੁਕਮ ਜਾਰੀ ਕਰਕੇ ਔਰਤਾਂ ਲਈ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਚੇਰੀ ਸਿੱਖਿਆ ਵਿਭਾਗ ਲਈ ਤਾਲਿਬਾਨ ਦੇ ਇੰਚਾਰਜ ਮੰਤਰੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਗਲੇ ਹੁਕਮਾਂ ਤੱਕ ਲੜਕੀਆਂ ਲਈ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਰੋਕ ਦਿੱਤੀ ਗਈ ਹੈ। ਇਸ ਹੁਕਮ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ। ਤਾਲਿਬਾਨ ਦੇ ਨਵੇਂ ਹੁਕਮ ਤੋਂ ਬਾਅਦ ਦੇਸ਼ ਭਰ ਵਿੱਚ ਕੋਈ ਵੀ ਲੜਕੀ ਯੂਨੀਵਰਸਿਟੀ ਵਿੱਚ ਦਾਖ਼ਲਾ ਨਹੀਂ ਲੈ ਸਕੇਗੀ। ਤਿੰਨ ਮਹੀਨੇ ਪਹਿਲਾਂ, ਅਫਗਾਨਿਸਤਾਨ ਭਰ ਵਿੱਚ ਹਜ਼ਾਰਾਂ ਲੜਕੀਆਂ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਟੈਸਟ ਦਿਤੇ ਸਨ। ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਲੜਕੀਆਂ ਦੀ ਸਿੱਖਿਆ ਨੂੰ ਲੈ ਕੇ ਫ਼ਰਮਾਨ ਜਾਰੀ ਕੀਤਾ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਲੜਕੀਆਂ ਪੁਰਸ਼ਾਂ ਦੇ ਸਕੂਲਾਂ ਵਿੱਚ ਨਹੀਂ ਪੜ੍ਹ ਸਕਣਗੀਆਂ। ਨਾਲ ਹੀ ਉਨ੍ਹਾਂ ਨੂੰ ਸਿਰਫ਼ ਮਹਿਲਾ ਅਧਿਆਪਕ ਹੀ ਪੜ੍ਹਾ ਸਕਣਗੀਆਂ।
Total Views: 172 ,
Real Estate



















