ਜ਼ੀਰਾ ਸ਼ਰਾਬ ਫ਼ੈਕਟਰੀ ਮਾਮਲਾ :ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ

ਜ਼ੀਰਾ ਸ਼ਰਾਬ ਫ਼ੈਕਟਰੀ ‘ਤੇ ਕਿਸਾਨਾਂ ਵਲੋਂ ਧਰਨਾ ਅਜੇ ਵੀ ਜਾਰੀ ਹੈ।ਇਸ ਦੌਰਾਨ ਧਰਨਾ ਉਠਾਉਣ ਲਈ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉਤੇ ਕੀਤੇ ਗਏ ਲਾਠੀਚਾਰਜ ਕਾਰਨ ਭੜਕੀਆਂ ਕਿਸਾਨ ਜਥੇਬੰਦੀਆਂ ਤੇ ਪੁਲਿਸ ਅੱਜ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਪੁਲਿਸ ਨੇ ਨਾਕੇ ਤੋਂ ਦੂਰ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਰਹੇ। ਪੁਲਿਸ ਨੇ ਕਿਸਾਨਾਂ ਉਤੇ ਲਾਠੀਚਾਰਜ ਕੀਤਾ। ਇਸ ਦੇ ਉਲਟ ਕਿਸਾਨਾਂ ਨੇ ਵੀ ਪੁਲਿਸ ਉਤੇ ਡਾਂਗਾਂ ਵਰ੍ਹਾਈਆਂ ਹਨ। ਇਸ ਕਾਰਨ ਇਥੇ ਸਥੀਤੀ ਕਾਫੀ ਤਣਾਅਪੂਰਨ ਬਣ ਗਈ ਹੈ। ਜ਼ੀਰਾ ਤੋਂ ਲਗਭਗ 12 ਕਿਲੋਮੀਟਰ ਦੂਰ ਸੰਯੁਕਤ ਕਿਸਾਨ ਮੋਰਚੇ ਦੀ ਇਕੱਤਰਤਾ ਚੱਲ ਰਹੀ ਹੈ। ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਦੋ ਧੜਿਆਂ ਵਿਚ ਵੰਡਿਆ ਗਿਆ ਸੰਯੁਕਤ ਕਿਸਾਨ ਮੋਰਚਾ ਇਕਜੁਟ ਹੋ ਗਏ ਹਨ। ਅੱਜ ਗ਼ੈਰਸਿਆਸੀ ਕਿਸਾਨ ਮੋਰਚੇ ਨੇ ਵੀ ਜ਼ੀਰਾ ਪ੍ਰਦਰਸ਼ਨਕਾਰੀਆਂ ਦੀ ਹਮਾਇਤ ਕੀਤੀ ਹੈ।

Total Views: 200 ,
Real Estate