
ਗਾਇਕ ਰਣਜੀਤ ਬਾਵਾ ਦੇ ਵੱਖ ਵੱਖ ਟਿਕਾਣਿਆਂ ਤੇ ਇਨਕਮ ਟੈਕਸ ਅਧਿਕਾਰੀਆਂ ਵਲੋਂ ਰੈਡ ਕੀਤੀ ਗਈ। ਜਾਂਚ ਟੀਮਾਂ ਵੱਲੋਂ ਬਟਾਲਾ ਅਤੇ ਉਹਨਾਂ ਦੇ ਜੱਦੀ ਪਿੰਡ ਵਡਾਲਾ ਗ੍ਰਥੀਆਂ ਵਾਲੀ ਰਿਹਾਇਸ਼ ਵਿਖੇ ਵੀ ਜਾਂਚ ਲਗਾਤਾਰ ਚਲ ਰਹੀ ਹੈ। ਗਾਇਕ ਕੰਵਰ ਗਰੇਵਾਲ ਦੇ ਮੋਹਾਲੀ ਵਿਚਾਲੇ ਘਰ ਤੇ ਵੀ ਇਨਕਮ ਟੈਕਸ ਵਿਭਾਗ ਦੇ ਵਲੋਂ ਛਾਪੇਮਾਰੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ, ਗਰੇਵਾਲ ਦੇ ਜੱਦੀ ਪਿੰਡ ਮਹਿਮਾ ਸਵਾਈ ਵਿਖੇ ਇਨਕਮ ਟੈਕਸ ਟੀਮ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਅੱਧੀ ਦਰਜਨ ਦੇ ਕਰੀਬ ਗੱਡੀਆਂ ਤੇ ਕੇਂਦਰੀ ਸੁਰੱਖਿਆ ਬਲਾਂ ਨਾਲ ਪਹੁੰਚੇ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ, ਇਸ ਛਾਪੇਮਾਰੀ ਬਾਰੇ ਕੋਈ ਵੀ ਅਧਿਕਾਰੀ ਵਲੋਂ ਜਾਣਕਾਰੀ ਦੇਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
Total Views: 279 ,
Real Estate



















