ਸੁਖਵਿੰਦਰ ਸਿੰਘ ਸੁੱਖੂ ਹੋਣਗੇ ਹਿਮਾਚਲ ਦੇ ਮੁੱਖ ਮੰਤਰੀ, ਮੁਕੇਸ਼ ਅਗਨੀਹੋਤਰੀ ਬਣੇ ਡਿਪਟੀ ਸੀ.ਐਮ


ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਜਿੱਤੀ ਕਾਂਗਰਸ ਨੇ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਖਵਿੰਦਰ ਸੁੱਖੂ ਸੂਬੇ ਦੇ ਨਵੇਂ ਸੀਐੱਮ ਹੋਣਗੇ।ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਪ੍ਰਤਿਭਾ ਸਿੰਘ ਦੇ ਖੇਮੇ ਤੋਂ ਮੁਕੇਸ਼ ਅਗਨੀਹੋਤਰੀ ਨੂੰ ਡਿਪਟੀ ਸੀਐੱਮ ਬਣਾਇਆ ਗਿਆ ਹੈ। ਅੱਜ 11 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। ਹਿਮਾਚਲ ਵਿਚ 8 ਦਸੰਬਰ ਨੂੰ ਚੋਣ ਨਤੀਜੇ ਆਉਣ ਦੇ ਬਾਅਦ ਹੀ ਸੀਐੱਮ ਨੂੰ ਲੈ ਕੇ ਘਮਾਸਾਨ ਜਾਰੀ ਸੀ। 40 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰਨ ਵਾਲੀ ਕਾਂਗਰਸ ਵਿਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ ਵੀ ਸੀਐੱਮ ਦੀ ਦਾਅਵੇਦਾਰੀ ਕਰ ਰਹੀ ਸੀ। ਹਾਲਾਂਕਿ ਵਿਧਾਇਕਾਂ ਤੋਂ ਰਾਏਸ਼ੁਮਾਰੀ ਦੇ ਬਾਅਦ ਸੁਖਵਿੰਦਰ ਸੁੱਖੂ ਇਸ ਦੌੜ ਵਿਚ ਅੱਗੇ ਨਿਕਲ ਗਏ ਸਨ।

Total Views: 181 ,
Real Estate