ਸ੍ਰੀ ਮੁਕਤਸਰ ਸਾਹਿਬ 10 ਦਸੰਬਰ ( ਕੁਲਦੀਪ ਸਿੰਘ ਘੁਮਾਣ ) ਉੱਤਰੀ ਰੇਲਵੇ ਮੁਸਾਫਰ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਵਨੀਆਂ ਅਤੇ ਜਨਰਲ ਸਕੱਤਰ ਸ਼ਾਮ ਲਾਲ ਗੋਇਲ ਨੇ ਰੇਲ ਮੰਤਰੀ ਭਾਰਤ ਸਰਕਾਰ, ਅਸ਼ਵਨੀ ਵੈਸ਼ਨਵ ਨਵੀਂ ਦਿੱਲੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਲੱਗਣ ਵਾਲੇ ਮਾਘੀ ਮੇਲੇ ਮੌਕੇ ਸਰਧਾਲੂਆਂ ਦੀ ਸਹੂਲਤ ਲਈ 14 , 15 ਅਤੇ 16 ਜਨਵਰੀ 2023 , ਤਿੰਨ ਦਿਨਾਂ ਲਈ ਮਾਘੀ ਮੇਲੇ ‘ਤੇ ਸਪੈਸ਼ਲ ਮੁਸਾਫਰ ਗੱਡੀਆਂ , ਬਠਿੰਡਾ ਤੋਂ ਫਾਜਿਲਕਾ ਸਮਾਨਅੰਤਰ ਚਲਾਈਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਇਹ ਗੱਡੀਆਂ ਕਿ ਸ਼ਾਮ 6 ਵਜੇ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਤੋਂ ਫਾਜਿਲਕਾ ਅਤੇ ਬਠਿੰਡਾ ਲਈ ਵੀ ਰਵਾਨਾ ਕੀਤੀਆਂ ਜਾਣ । ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਲੋਹੜੀ ਸੰਗਰਾਂਦ ਅਤੇ ਮਹੱਲੇ ਵਾਲੇ ਤਿੰਨਾਂ ਦਿਨਾਂ ਲਈ ਹਰ ਸਾਲ ਹੀ , ਸਪੈਸ਼ਲ ਮੁਸਾਫ਼ਰ ਗੱਡੀਆਂ ਫਾਜਿਲਕਾ-ਬਠਿੰਡਾ ਵਿਚਕਾਰ ਚਲਾਈਆਂ ਜਾਂਦੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਜੋੜ ਮੇਲੇ ਵਿਚ ਦੂਰ ਦੂਰਾਡੇ , ਪੰਜਾਬ , ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ ਅਤੇ ਹੋਰ ਦੂਜੇ ਰਾਜਾਂ ਤੋਂ ਵੀ ਸੰਗਤ ਨਤਮਸਤਕ ਹੋਣ ਲਈ ਆਉਂਦੀਆਂ ਹਨ। ਇਸ ਮੌਕੇ ‘ਤੇ ਸੰਮਤੀ ਦੇ ਅਹੁਦੇਦਾਰ ਬਲਦੇਵ ਸਿੰਘ ਬੇਦੀ, ਗੋਬਿੰਦ ਸਿੰਘ ਦਾਬੜਾ, ਜਸਵੰਤ ਸਿੰਘ ਬਰਾੜ, ਭੰਵਰ ਲਾਲ ਸ਼ਰਮਾ, ਬਲਜੀਤ ਸਿੰਘ, ਬੂਟਾ ਰਾਮ ਕਮਰਾ, ਪ੍ਰਮੋਦ ਆਰੀਆ, ਉਮ ਪ੍ਰਕਾਸ਼ ਵਲੇਚਾ ਅਤੇ ਪ੍ਰਦੀਪ ਗਰਗ ਬਰੀਵਾਲਾ ਹਾਜਰ ਸਨ।
ਰੇਲ ਮੰਤਰੀ ਤੋਂ ਮਾਘੀ ਮੇਲੇ ਮੌਕੇ ਸਪੈਸ਼ਲ ਮੁਸਾਫਰ ਗੱਡੀਆਂ ਚਲਾਉਣ ਦੀ ਮੰਗ
Total Views: 407 ,
Real Estate


















