ਗੋਲਡੀ ਦੀ ਗ੍ਰਿਫਤਾਰੀ ਤੇ ਮੁੱਖ ਮੰਤਰੀ ਨੇ ਬੋਲਿਆ ਝੂਠ, ਡੀਜੀਪੀ ਕਰਨ ਪੁਸ਼ਟੀ : ਮਜੀਠੀਆ

ਗੋਲਡੀ ਬਰਾੜ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਗੁਜਰਾਤ ਚੋਣਾਂ ਵਿੱਚ ਫਾਇਦਾ ਲੈਣ ਲਈ ਗੋਲਡੀ ਬਰਾੜ ਦੀ ਗ੍ਰਿਫਤਾਰ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਝੂਠ ਬੋਲਿਆ ਹੈ।ਕਿਉਂਕਿ ਅਜੇ ਤੱਕ ਨਾ ਤਾਂ ਕੇਂਦਰ ਸਰਕਾਰ ਨੇ ਅਤੇ ਨਾ ਹੀ ਕਿਸੇ ਵੱਡੀ ਜਾਂਚ ਏਜੰਸੀ ਨੇ ਗੋਲਡੀ ਬਰਾੜ ਦੇ ਨੂੰ ਗ੍ਰਿਫਤਾਰ ਕਰਨੇ ਦੀ ਪੁਸ਼ਟੀ ਕੀਤੀ ਹੈ। ਜੇ ਇਸ ਗੱਲ ਵਿੱਚ ਸਚਾਈ ਹੈ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਇਸ ਗੱਲ ਦੇ ਤੱਥਾਂ ਦੇ ਨਾਲ ਪੁਸ਼ਟੀ ਕਰਨ ਕਿ ਬਰਾੜ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਹੈ।ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਅੱਠ ਮਹੀਨਿਆਂ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਖਰਾਬ ਹੈ, ਇਸ ਲਈ ਮਾਨ ਨੇ ਆਪਣੀ ਸਾਖ ਬਚਾਉਣ ਲਈ ਅਜਿਹਾ ਬਿਆਨ ਦਿੱਤਾ।
ਗੋਲਡੀ ਬਰਾੜ ਦੀ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਗੱਲ ਸਾਹਮਣੇ ਆਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਗੋਲਡੀ ਬਰਾੜ ਨੂੰ ਜਲਦ ਪੰਜਾਬ ਲਿਆਉਣ ਦੀ ਗੱਲ ਕੀਤੀ ਸੀ।
ਦੂਜੇ ਪਾਸੇ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਸ ਦਾ ਖੰਡਨ ਕੀਤਾ ਹੈ।

Total Views: 257 ,
Real Estate