
ਗੁਜਰਾਤ ਦੇ ਪੋਰਬੰਦਰ ਨੇੜੇ ਇਕ ਪਿੰਡ ‘ਚ ਸ਼ਨੀਵਾਰ ਸ਼ਾਮ ਕਿਸੇ ਗੱਲ ਨੂੰ ਲੈ ਕੇ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਦੇ ਜਵਾਨ ਨੇ ਆਪਣੇ ਸਾਥੀਆਂ ‘ਤੇ ਫਾਇਰਿੰਗ ਕੀਤੀ, ਜਿਸ ‘ਚ ਦੋ ਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਵਾਨ ਮਣੀਪੁਰ ਦੀ ਸੀ.ਆਰ.ਪੀ.ਐੱਫ. ਬਟਾਲੀਅਨ ਨਾਲ ਸਬੰਧਤ ਹਨ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਜਵਾਨਾਂ ਨੂੰ ਇੱਥੇ ਭੇਜਿਆ ਗਿਆ ਸੀ।ਪੋਰਬੰਦਰ ਜ਼ਿਲ੍ਹੇ ‘ਚ ਪਹਿਲੇ ਪੜਾਅ ਵਿਚ 1 ਦਸੰਬਰ ਨੂੰ ਵੋਟਾਂ ਪੈਣਗੀਆਂ। ਸੀ.ਆਰ.ਪੀ.ਐੱਫ. ਦੇ ਜਵਾਨ ਪੋਰਬੰਦਰ ਤੋਂ ਤਕਰੀਬਨ 25 ਕਿਲੋਮੀਟਰ ਦੂਰ ਤੁਕੜਾ ਗੋਸਾ ਪਿੰਡ ਦੇ ਇਕ ਕੇਂਦਰ ‘ਚ ਠਹਿਰੇ ਹੋਏ ਸਨ। ਸ਼ਨੀਵਾਰ ਸ਼ਾਮ ਨੂੰ ਕਿਸੇ ਗੱਲ ਨੂੰ ਲੈ ਕੇ ਇਕ ਜਵਾਨ ਨੇ ਆਪਣੇ ਸਾਥੀਆਂ ‘ਤੇ ਅਸਾਲਟ ਰਾਈਫਲ ਨਾਲ ਫਾਇਰਿੰਗ ਕਰ ਦਿੱਤੀ। ਦੋ ਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਇਕ ਦੇ ਪੇਟ ‘ਚ, ਜਦਕਿ ਦੂਜੇ ਦੀ ਲੱਤ ‘ਚ ਗੋਲ਼ੀ ਲੱਗੀ ਹੈ।
Total Views: 193 ,
Real Estate



















