
ਭਾਜਪਾ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਸਰਕਾਰ ਵਿੱਚ ਮੰਤਰੀ ਸਤਿੰਦਰ ਜੈਨ ਦੀ ਜੇਲ੍ਹ ’ਚ ਵੀਵੀਆਈਪੀ ਸੁਵਿਧਾਵਾਂ ਲੈਣ ਦੀ ਇੱਕ ਸੀਸੀਟੀਵੀ ਵੀਡੀਓ ਸ਼ੇਅਰ ਕੀਤੀ ਹੈ।ਸੋਸ਼ਲ ਮੀਡੀਆ ਉਪਰ ਸ਼ੇਅਰ ਕੀਤੀਆਂ ਜਾ ਰਹੀਆਂ ਵੱਖ-ਵੱਖ ਵੀਡੀਓਜ਼ ਵਿੱਚ ਇੱਕ ਵਿਅਕਤੀ ਜਤਿੰਦਰ ਜੈਨ ਦੇ ਸਿਰ ਦੀ ਮਾਲਿਸ਼ ਕਰਦਾ ਅਤੇ ਪੈਰ ਦਵਾਉਂਦਾ ਦੇਖਿਆ ਜਾ ਸਕਦਾ ਹੈ।ਵੱਖੋ-ਵੱਖਰੇ ਤਰੀਖ ਦੀਆਂ ਇਹ ਵੀਡੀਓ ਨਸ਼ਰ ਕੀਤੀਆਂ ਗਈਆਂ ਹਨ।ਜਤਿੰਦਰ ਜੈਨ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹਨ।ਉਹਨਾਂ ਦੀ ਗ੍ਰਿਫ਼ਤਾਰੀ ਮਈ ਮਹੀਨੇ ਮਨੀ ਲਾਂਡਰਿੰਗ ਦੇ ਇੱਕ ਕੇਸ ਵਿੱਚ ਹੋਈ ਸੀ।
ਪਰ ਆਮ ਆਦਮੀ ਪਾਰਟੀ ਨੇ ਭਾਜਪਾ ਵੱਲੋਂ ਇਸ ਵੀਡੀਓ ਦੀ ਗੁਜਰਾਤ ਅਤੇ ਦਿੱਲੀ ਦੀ ਐਮਸੀਡੀ ਚੋਣਾਂ ਦੌਰਾਨ ਗਲਤ ਵਰਤੋਂ ਕਰਨ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਜੈਨ ਬਿਮਾਰ ਹਨ ਜਿਸ ਕਾਰਨ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
Total Views: 263 ,
Real Estate


















