ਅੱਧੀ ਸਦੀ ਬਾਅਦ ਫਿਰ ਚੰਦ ਉੱਤੇ ਜਾਣ ਲਈ ਤਿਆਰ ਨਾਸਾ

ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਦਾ ਨਵਾਂ ਰਾਕੇਟ ਆਪਣੀ ਪਹਿਲੀ ਉਡਾਣ ਵਿਚ ਤਿੰਨ ‘ਟੈਸਟ ਡੰਮੀਜ਼’ ਨਾਲ ਬੁੱਧਵਾਰ ਸੁਵਖਤੇ ਚੰਦ ਵੱਲ ਰਵਾਨਾ ਹੋ ਗਿਆ ਹੈ। ਇਸ ਕਦਮ ਨਾਲ ਅਮਰੀਕਾ ‘ਅਪੋਲੋ’ ਪ੍ਰੋਗਰਾਮ ਤੋਂ 50 ਸਾਲ ਬਾਅਦ ਮੁੜ ਪੁਲਾੜ ਯਾਤਰੀਆਂ ਨੂੰ ਚੰਦਰਮਾ ਦੇ ਧਰਾਤਲ ’ਤੇ ਉਤਾਰਨ ਦੇ ਕਾਫ਼ੀ ਕਰੀਬ ਪਹੁੰਚ ਗਿਆ ਹੈ। ਜੇਕਰ ਸਭ ਕੁਝ ਠੀਕ-ਠਾਕ ਰਹਿੰਦਾ ਹੈ ਤਾਂ ਰਾਕੇਟ ਇਕ ਖਾਲੀ ਕਰੂ ਕੈਪਸੂਲ ਨੂੰ ਚੰਦਰਮਾ ਦੁਆਲੇ ਚੌੜੇ ਪੰਧ ਉਤੇ ਪਾ ਦੇਵੇਗਾ, ਤੇ ਕੈਪਸੂਲ ਬਾਅਦ ਵਿਚ ਦਸੰਬਰ ਮਹੀਨੇ ਪ੍ਰਸ਼ਾਂਤ ਮਹਾਸਾਗਰ ਵਿਚ ‘ਸਪਲੈਸ਼ਡਾਊਨ’ ਲੈਂਡਿੰਗ ਕਰੇਗਾ।

Total Views: 186 ,
Real Estate