ਰਾਜੀਵ ਗਾਂਧੀ ਕਤਲ ਕੇਸ: ਦੋਸ਼ੀ ਜੇਲ੍ਹ ’ਚੋਂ ਕੀਤੇ ਗਏ ਰਿਹਾਅ

ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਰਾਜੀਵ ਗਾਂਧੀ ਕਤਲ ਕੇਸ ਦੇ ਪੰਜ ਦੋਸ਼ੀ ਜੇਲ੍ਹ ਵਿਚੋਂ ਬਾਹਰ ਆ ਗਏ। ਜੇਲ੍ਹ ਤੋਂ ਰਿਹਾਅ ਹੋਣ ਵਾਲਿਆਂ ਵਿਚ ਨਲਿਨੀ ਸ੍ਰੀਹਰਨ, ਉਸ ਦਾ ਪਤੀ ਤੇ ਤਿੰਨ ਹੋਰ ਦੋਸ਼ੀ ਸ਼ਾਮਲ ਹਨ। ਵੈਲੂਰ ਦੀ ਵਿਸ਼ੇਸ਼ ਮਹਿਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਨਲਿਨੀ ਉੱਥੋਂ ਦੀ ਕੇਂਦਰੀ ਜੇਲ੍ਹ ਗਈ ਜਿੱਥੇ ਉਸ ਦਾ ਪਤੀ ਵੀ ਸ੍ਰੀਹਰਨ ਉਰਫ਼ ਮੁਰੂਗਨ ਕੈਦ ਸੀ। ਮੁਰੂਗਨ ਵੀ ਅੱਜ ਰਿਹਾਅ ਹੋ ਗਿਆ ਤੇ ਦੋਵੇਂ ਇਕ-ਦੂਜੇ ਨੂੰ ਦੇਖ ਕੇ ਭਾਵੁਕ ਹੋ ਗਏ। ਮੁਰੂਗਨ ਤੇ ਸੰਤਨ ਜੋ ਕਿ ਸ੍ਰੀਲੰਕਾ ਦੇ ਨਾਗਰਿਕ ਹਨ, ਨੂੰ ਰਿਹਾਈ ਤੋਂ ਬਾਅਦ ਪੁਲੀਸ ਵਾਹਨ ਵਿਚ ਤਿਰੂਚਰਾਪੱਲੀ ਦੇ ਸ਼ਰਨਾਰਥੀ ਕੈਂਪ ਵਿਚ ਲਿਜਾਇਆ ਗਿਆ। ਸ੍ਰੀਲੰਕਾ ਦੇ ਹੋਰ ਨਾਗਰਿਕਾਂ- ਰਾਬਰਟ ਪਾਇਸ ਤੇ ਜਯਾਕੁਮਾਰ ਨੂੰ ਪੁਜ਼ਲ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ। ਉਨ੍ਹਾਂ ਨੂੰ ਵੀ ਸ਼ਰਨਾਰਥੀ ਕੈਂਪ ਲਿਜਾਇਆ ਗਿਆ।

Total Views: 129 ,
Real Estate