ਕ੍ਰਿਕਟ : ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਅੱਜ

ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਵਿੱਚ ਅੱਜ ਐਤਵਾਰ ਨੂੰ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਲੈਅ ਵਿੱਚ ਚੱਲ ਰਹੀ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਸਾਬਕਾ ਕਪਤਾਨ ਇਮਰਾਨ ਖਾਨ ਨਾਲ ਪਾਕਿਸਤਾਨ ਦੇ ‘ਹਾਲ ਆਫ ਫੇਮ’ ਵਿੱਚ ਸ਼ਾਮਲ ਹੋਣਾ ਚਾਹੇਗਾ। ਇੰਗਲੈਂਡ ਵੀ ਪਾਕਿਸਤਾਨ ਨੂੰ ਹਰਾ ਕੇ ਵਿਸ਼ਵ ਕੱਪ ਆਪਣੇ ਨਾਮ ਕਰਨਾ ਚਾਹੇਗਾ। ਇੰਗਲੈਂਡ ਦੇ ਜੋਸ ਬਟਲਰ, ਏਲੈਕਸ ਹੇਲਸ, ਬੈੱਨ ਸਟਾਕਸ ਅਤੇ ਮੋਈਨ ਅਲੀ ਵਰਗੇ ਬੱਲੇਬਾਜ਼ਾਂ ਦਾ ਟਾਕਰਾ ਕਰਨ ਲਈ ਸ਼ਾਹੀਨ ਸ਼ਾਹ ਅਫਰੀਦੀ, ਮੁਹੰਮਦ ਵਸੀਮ ਜੂਨੀਅਰ ਅਤੇ ਹੈਰਿਸ ਰਾਊਫ ਨੂੰ ਸ਼ਾਨਦਾਰ ਗੇਂਦਬਾਜ਼ੀ ਕਰਨੀ ਪਵੇਗੀ। ਵੱਡੇ ਮੁਕਾਬਲਿਆਂ ਵਿੱਚ ਹਮੇਸ਼ਾ ਇੱਕ ਖਿਡਾਰੀ ਖਿੱਚ ਦਾ ਕੇਂਦਰ ਬਣਦਾ ਹੈ ਅਤੇ ਸਟਾਕਸ 2019 ਲਾਰਡਜ਼ ਦੇ ਪ੍ਰਦਰਸ਼ਨ ਨੂੰ ਮੁੜ ਦੁਹਰਾਉਣ ਦੀ ਕੋਸ਼ਿਸ਼ ਕਰੇਗਾ। ਮੌਸਮ ਵਿਭਾਗ ਅਨੁਸਾਰ ਫਾਈਨਲ ਮੈਚ ਵਾਲੇ ਦਿਨ ਅਤੇ ‘ਰਿਜ਼ਰਵ ਡੇਅ’ ਸੋਮਵਾਰ ਨੂੰ ਮੀਂਹ ਪੈ ਸਕਦਾ ਹੈ।

Total Views: 161 ,
Real Estate