ਵਿਧਾਨਸਭਾ ਚੋਣਾਂ ਲਈ ਹਿਮਾਚਲ ਪ੍ਰਦੇਸ਼ ‘ਚ ਹੋਈ 65.92 ਵੋਟਿੰਗ, ਨਤੀਜੇ 8 ਦਸੰਬਰ ਨੂੰ

ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਮੈਦਾਨ ਵਿੱਚ ਉੱਤਰੇ 412 ਉਮੀਦਵਾਰਾਂ ਦੀ ਕਿਸਮਤ ਈਵੀਐੱਮ ਵਿੱਚ ਕੈਦ ਹੋ ਗਈ ਹੈ। ਸ਼ਾਮ 5 ਵਜੇ ਤੱਕ 65.92 ਫੀਸਦੀ ਵੋਟਿੰਗ ਦਰਜ਼ ਕੀਤੀ ਗਈ ਹੈ। ਪੇਂਡੂ ਇਲਾਕਿਆਂ ਦੇ ਵਿੱਚ ਠੰਡ ਦਾ ਮੌਸਮ ਹੋਣ ਦੇ ਬਾਵਜੂਦ ਵੋਟਿੰਗ ਕੇਂਦਰਾਂ ਵਿੱਚ ਔਰਤਾਂ ਦੀ ਗਿਣਤੀ ਕਾਫੀ ਜ਼ਿਆਦਾ ਦੇਖੀ ਗਈ। ਪਹਿਲੇ ਘੰਟੇ ਹੋਈ ਵੋਟਿੰਗ ਦੌਰਾਨ ਸਿਰਫ 4 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਸਵੇਰੇ 11 ਵਜੇ ਤੱਕ ਵੋਟਿੰਗ ਵਿੱਚ 18 ਫੀਸਦੀ ਦੀ ਤੇਜੀ ਆ ਗਈ।

Total Views: 124 ,
Real Estate