ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਪ੍ਰਚਾਰ ਖ਼ਤਮ: ਵੋਟਾਂ ਭਲਕੇ : ਮੌਸਮ ਖ਼ਰਾਬ

ਹਿਮਾਚਲ ਪ੍ਰਦੇਸ਼ ਦੀਆਂ 68 ਅਸੈਂਬਲੀ ਸੀਟਾਂ ਲਈ 12 ਨਵੰਬਰ ਨੂੰ ਹੋਣ ਵਾਲੀ ਪੋਲਿੰਗ ਲਈ ਸਿਖਰ ’ਤੇ ਪੁੱਜਿਆ ਚੋਣ ਪ੍ਰਚਾਰ ਅੱਜ ਸ਼ਾਮੀਂ ਪੰਜ ਵਜੇ ਖ਼ਤਮ ਹੋ ਗਿਆ। ਉਮੀਦਵਾਰ ਹੁਣ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨਗੇ। ਪਹਾੜੀ ਰਾਜ ਦੇ 55.92 ਲੱਖ ਵੋਟਰ ਚੋਣ ਮੈਦਾਨ ’ਚ ਨਿੱਤਰੇ 412 ਉਮੀਦਵਾਰਾਂ, ਜਿਨ੍ਹਾਂ ਵਿਚ 38 ਮਹਿਲਾਵਾਂ ਵੀ ਹਨ, ਦੀ ਕਿਸਮਤ ਦਾ ਫੈਸਲਾ ਕਰਨਗੇ। ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਉਨ੍ਹਾਂ ਦੇ 10 ਮੰਤਰੀਆਂ, ਅਸੈਂਬਲੀ ਸਪੀਕਰ ਵਿਪਿਨ ਪਰਮਾਰ, ਸੀਐੱਲਪੀ ਆਗੂ ਮੁਕੇਸ਼ ਅਗਨੀਹੋਤਰੀ ਤੇ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖੂ ਸਣੇ ਕੁਝ ਹੋਰਨਾਂ ਪ੍ਰਮੁੱਖ ਸਿਆਸੀ ਆਗੂਆਂ ਦਾ ਸਿਆਸੀ ਭਵਿੱਖ ਦਾਅ ’ਤੇ ਹੈ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਉਤਾਰੇ ਹਨ, ਪਰ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਤੇ ਕਾਂਗਰਸ ਦਰਮਿਆਨ ਹੈ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਇਸ ਦੌਰਾਨ ਖ਼ਰਾਬ ਮੌਸਮ ਤੇ ਉੱਚੀਆਂ ਟੀਸੀਆਂ ’ਤੇ ਸੱਜਰੀ ਬਰਫ਼ਬਾਰੀ ਨੇ ਉਮੀਦਵਾਰਾਂ ਨੂੰ ਫਿਕਰੀਂ ਪਾ ਦਿੱਤਾ ਹੈ। ਚੋਣ ਵਿਭਾਗ ਲਾਹੌਲ ਸਪਿਤੀ ਦੀਆਂ ਉੱਚੀਆਂ ਟੀਸੀਆਂ ’ਤੇ ਪਈ ਸੱਜਰੀ ਬਰਫ਼ਬਾਰੀ ਤੋਂ ਫ਼ਿਕਰਮੰਦ ਹਨ। ਉਨ੍ਹਾਂ ਨੂੰ ਪੋਲਿਗ ਦੌਰਾਨ ਵੋਟਰਾਂ ਦੀ ਗਿਣਤੀ ਘਟਣ ਦਾ ਖ਼ਦਸ਼ਾ ਹੈ।

Total Views: 313 ,
Real Estate