ਯੂਕੇ ਦੇ ਸਿੱਖ ਫੌਜੀ 100 ਸਾਲ ਬਾਅਦ ਨਿੱਤਨੇਮ ਗੁਟਕਾ ਰੱਖ ਸਕਣਗੇ

ਬਰਤਾਨਵੀ ਫ਼ੌਜ ਵਿੱਚ ਸਿੱਖ ਫ਼ੌਜੀ ਜਵਾਨਾਂ ਨੂੰ ਨਿੱਤਨੇਮ ਗੁਟਕਾ ਰੱਖਣ ਦੀ ਇਜ਼ਾਜਤ ਦਿੱਤੀ ਗਈ ਹੈ। ਮੇਜਰ ਦਲਜਿੰਦਰ ਸਿੰਘ ਵਿਰਦੀ ਬ੍ਰਿਟਿਸ਼ ਆਰਮੀ ਵਿੱਚ ਹਨ ਤੇ ਪਿਛਲੇ ਦੋ ਸਾਲਾਂ ਤੋਂ ਇਸ ਬਦਲਾਅ ਲਈ ਮੁਹਿੰਮ ਚਲਾ ਰਹੇ ਸਨ। ਲੰਡਨ ਵਿੱਚ ਹੋਏ ਇੱਕ ਸਮਾਗਮ ਵਿੱਚ ਯੂਕੇ ਡਿਫ਼ੈਂਸ ਸਿੱਖ ਨੈਟਵਰਕ ਦੇ ਮੈਂਬਰਾਂ ਨੂੰ ਨਿਤਨੇਮ ਗੁਟਕੇ ਜਾਰੀ ਕੀਤੇ। ਸੁਰੱਖਿਆ ਵਿਭਾਗ ਨੇ ਕਿਹਾ, “ਆਸ ਹੈ ਇਹ ਉਪਰਾਲਾ ਸਿੱਖ ਮੈਂਬਰਾਂ ਨੂੰ ਉਨ੍ਹਾਂ ਦੀ ਆਸਥਾ ਦੇ ਅਹਿਮ ਅੰਗ ਦਾ ਅਭਿਆਸ ਕਰਨ ਵਿੱਚ ਸਿੱਧੇ ਤੌਰ ’ਤੇ ਮਦਦ ਕਰੇਗਾ।”
ਨਿਤਨੇਮ ਗੁਟਕੇ ਤਿੰਨ ਭਾਸ਼ਾਵਾਂ ਵਿੱਚ ਵਾਟਰਪਰੂਫ਼ ਕਾਗਜ ਉੱਤੇ ਛਾਪੇ ਗਏ ਹਨ, ਤਾਂ ਜੋ ਇਨ੍ਹਾਂ ਦੇ ਅੰਗ ਫੌਜੀਆਂ ਨਾਲ ਵੱਖ ਵੱਖ ਥਾਵਾਂ ’ਤੇ ਮੌਸਮਾਂ ਵਿੱਚ ਖ਼ਰਾਬ ਨਾ ਹੋਣ। ਬਰਤਾਨਵੀ ਫ਼ੌਜ ਨੂੰ ਦਿੱਤੇ ਗੁਟਕਿਆਂ ਦਾ ਸਰਵਰਕ ਵੱਖ-ਵੱਖ ਰਲਵੇਂ ਮਿਲਵੇਂ ਰੰਗਾਂ ਵਾਲਾ ਹੈ ਤੇ ਰੌਇਲ ਨੇਵੀ ਤੇ ਆਰਏਐੱਫ਼ ਗੁਟਕਾ ਗਾੜ੍ਹੇ ਨੀਲੇ ਰੰਗ ਦਾ ਹੈ।
ਮੇਜਰ ਵਿਰਦੀ ਨੇ ਕਿਹਾ ਕਿ ਉਹ ਨਿਤਨੇਮ ਗੁਟਕੇ ਤੋਂ ਦਿਨ ਵਿੱਚ ਤਿੰਨ ਵਾਰ ਪਾਠ ਕਰਦੇ ਹਨ।ਉਹ ਕਹਿੰਦੇ ਹਨ,“ਫ਼ੌਜ ਇਸਾਈ ਧਰਮ ਨਾਲ ਸਬੰਧਿਤ ਧਾਰਮਿਕ ਕਿਤਾਬਾਂ ਕਈ ਸਾਲਾਂ ਤੋਂ ਪ੍ਰਦਾਨ ਕਰਵਾ ਰਹੀ ਸੀ ਤੇ ਮੈਂਨੂੰ ਸਿੱਖ ਧਰਮ ਮੰਨਣ ਵਾਲੇ ਫ਼ੌਜੀਆਂ ਲਈ ਸਿੱਖ ਧਾਰਿਮਕ ਗ੍ਰੰਥ ਮੁਹੱਈਆ ਕਰਵਾਉਣ ਦਾ ਰਾਹ ਨਜ਼ਰ ਆਇਆ।”
Total Views: 50 ,
Real Estate