
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫ਼ਲੇ ’ਤੇ ਗੁੱਜਰਾਂਵਾਲਾ ਵਿੱਚ ਵੀਰਵਾਰ ਨੂੰ ਗੋਲੀ ਚੱਲੀ। ਇਸ ਹਮਲੇ ਵਿੱਚ ਇੱਕ ਗੋਲੀ ਉਨ੍ਹਾਂ ਦੇ ਪੈਰ ’ਚ ਲੱਗੀ।ਮੁੱਢਲੀ ਮੈਡੀਕਲ ਸਹਾਇਤਾ ਤੋਂ ਬਾਅਦ ਇਮਰਾਨ ਖ਼ਾਨ ਨੂੰ ਲਾਹੌਰ ਦੇ ਸ਼ੌਕਤ ਖ਼ਨੁਮ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜਖ਼ਮੀ ਹੋਏ ਹਨ।
ਇਮਰਾਨ ਖ਼ਾਨ ਦੇ ਕਾਫ਼ਲੇ ‘ਤੇ ਹੋਏ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਨੇ ਕਿਹਾ ਹੈ ਕਿ ਇਸ ਹਮਲੇ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਣਾਈ ਗਈ ਹੈ। ਉਨ੍ਹਾਂ ਹਮਲਾਵਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਹਮਲਾਵਰ ਇੱਕ ਵਿਅਕਤੀ ਨਹੀਂ ਸਗੋਂ ਦੋ ਵਿਅਕਤੀ ਹਨ’।
ਇਮਰਾਨ ਖ਼ਾਨ ਦੇ ਕੰਟੇਨਰ ‘ਤੇ ਸਵਾਰ ਤਹਿਰੀਕ-ਏ-ਇਨਸਾਫ਼ ਦੇ ਕਾਰਕੁਨ ਮੁਈਜ਼ੂਦੀਨ ਨੇ ਬੀਬੀਸੀ ਨੂੰ ਦੱਸਿਆ ਕਿ ਕੰਟੇਨਰ ‘ਤੇ ਸਭ ਕੁਝ ਠੀਕ ਚੱਲ ਰਿਹਾ ਸੀ।ਉਨ੍ਹਾਂ ਨੇ ਕਿਹਾ, “ਅਸੀਂ ਵਜ਼ੀਰਾਬਾਦ ਦੇ ਨੇੜੇ ਸੀ ਅਤੇ ਜਲਦੀ ਹੀ ਉਸ ਥਾਂ ਪਹੁੰਚਣਾ ਸੀ ਜਿੱਥੇ ਖ਼ਾਨ ਸਾਬ੍ਹ ਨੇ ਭਾਸ਼ਣ ਦੇਣਾ ਸੀ। ਮੈਂ ਕੰਟੇਨਰ ਦੇ ਸੱਜੇ ਪਾਸੇ ਹਮਾਦ ਅਜ਼ਹਰ ਅਤੇ ਫਵਾਦ ਚੌਧਰੀ ਨਾਲ ਖੜ੍ਹਾ ਸੀ।””ਉਹ ਦੋਵੇਂ ਹੱਥ ਹਿਲਾ ਕੇ ਲੋਕਾਂ ਨੂੰ ਜਵਾਬ ਦੇ ਰਹੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਖ਼ਾਨ ਸਾਬ੍ਹ ਦੇ ਪਹਿਰੇਦਾਰ ਨੇ ਉਨ੍ਹਾਂ ਨੂੰ ਹੇਠਾਂ ਉਤਾਰ ਲਿਆ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕੀ ਹੋਇਆ।”
ਉਨ੍ਹਾਂ ਅੱਗੇ ਦੱਸਿਆ, ”ਅਸੀਂ ਦੇਖਿਆ ਕਿ ਹਮਲਾਵਰ ਨੇ ਪੂਰਾ ਮੈਗਜ਼ੀਨ ਖ਼ਾਲੀ ਕਰ ਦਿੱਤਾ ਸੀ, ਉਹ ਵੀ ਕੰਟੇਨਰ ਦੇ ਸੱਜੇ ਪਾਸੇ। ਅਸੀਂ ਉਸ ਨੂੰ ਦੇਖ ਸਕਦੇ ਸੀ।”
ਹਸਪਤਾਲ ਵਿੱਚ ਮੌਜੂਦ ਇਲਾਹੀ ਵਲੋਂ ਦੇਰ ਰਾਤੀ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਬਿਲਕੁਠ ਠੀਕ ਹਨ ਤੇ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣਗੇ। ਹਮਲੇ ਦੀ ਜਾਂਚ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, “ਅਸੀਂ ਫ਼ੌਰੀ ਤੌਰ ‘ਤੇ ਇੱਕ ਅਜਿਹੀ ਜੇਆਈਟੀ ਬਣਾਏ ਜਾਣ ਦੇ ਹੁਕਮ ਦਿੱਤੇ ਹਨ ਜੋ ਪਤਾ ਲਗਾ ਸਕੇ ਕਿ ਇਸ ਪਿੱਛੇ ਕੌਣ ਲੋਕ ਹਨ ਤੇ ਹਮਲਾਵਰ ਨੂੰ ਸਿਖਲਾਈ ਕਿਸ ਵਲੋਂ ਦਿੱਤੀ ਗਈ।”ਉਨ੍ਹਾਂ ਕਿਹਾ ਕਿ ਆਈ ਪੰਜਾਬ ਨੂੰ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਹੁਕਮ ਦੇ ਦਿੱਤੇ ਗਏ ਹਨ।ਇਲਾਹੀ ਨੇ ਕਿਹਾ, “ਅਸੀਂ ਇਸ ਲੜਕੇ ਨੂੰ ਤਿਆਰ ਕਰਨ ਪਿਛਲੀ ਸੋਚ ਦਾ ਪਤਾ ਲਗਾਉਣਾ ਚਾਹੁੰਦੇ ਹਾਂ। ਉਸ ਨੂੰ ਲਿਆਂਦਾ ਕਿੱਥੋਂ ਗਿਆ। ਕਿੰਨੇ ਪੈਸੇ ਦਿੱਤੇ ਗਏ।”ਅਸੀਂ ਥਾਣੇ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਸਾਰੇ ਥਾਣੇ ਵਾਲਿਆਂ ਦੇ ਨੰਬਰ ਫ਼੍ਰੌਸੈਂਸਿਕ ਲੈਬ ਨੂੰ ਦੇ ਦਿੱਤੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਥਾਣੇ ਵਾਲਿਆਂ ਦਾ ਇਸ ਲੜਕੇ ਨਾਲ ਕੀ ਰਾਬਤਾ ਸੀ।”
ਇਮਰਾਨ ਖ਼ਾਨ ‘ਤੇ ਹਮਲੇ ਦੇ ਸ਼ੱਕੀ ਦਾ ਕਥਿਤ ਤੌਰ ‘ਤੇ ਬਿਆਨ ਲੀਕ ਹੋ ਗਿਆ ਹੈ। ਇਸ ਮਾਮਲੇ ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਨੋਟਿਸ ਲਿਆ ਹੈ। ਉਨ੍ਹਾਂ ਸਬੰਧਤ ਥਾਣੇ ਦੇ ਐੱਸਐੱਚਓ ਸਣੇ ਸਮੁੱਚੇ ਸਟਾਫ਼ ਨੂੰ ਮੁਅੱਤਲ ਕਰ ਦਿੱਤਾ ਹੈ।
ਫੜ੍ਹੇ ਗਏ ਮੁਲਜ਼ਮ ਦਾ ਕਥਿਤ ਤੌਰ ‘ਤੇ ਬਿਆਨ ਲੀਕ ਹੋ ਗਿਆ, ਜਿਸ ਕਾਰਨ ਥਾਣੇ ਦਾ ਸਟਾਫ਼ ਸਸਪੈਂਡ ਹੋ ਗਿਆਪੰਜਾਬ ਸਰਕਾਰ ਅਨੁਸਾਰ ਸਬੰਧਤ ਥਾਣੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਮੋਬਾਈਲ ਫੋਨਾਂ ਦਾ ਫੋਰੈਂਸਿਕ ਆਡਿਟ ਕੀਤਾ ਜਾਵੇਗਾ।ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਪਰਵੇਜ਼ ਇਲਾਹੀ ਨੇ ਬਿਆਨ ਲੀਕ ਹੋਣ ਦੀ ਘਟਨਾ ਦੇ ਜਾਂਚ ਦੇ ਹੁਕਮ ਦਿੱਤੇ ਹਨ।
Total Views: 180 ,
Real Estate



















