ਇਮਰਾਨ ਖ਼ਾਨ ਨੂੰ ਗੋਲੀ ਲੱਗੀ, ਗੁੱਜਰਾਂਵਾਲਾ ‘ਚ ਕਾਫ਼ਲੇ ‘ਤੇ ਫਾਇਰਿੰਗ


ਗੁੱਜਰਾਂਵਾਲਾ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫ਼ਲੇ ਉੱਤੇ ਗੋਲੀਆਂ ਚੱਲੀਆਂ ਹਨ, ਇਮਰਾਨ ਖ਼ਾਨ ਇਸ ਘਟਨਾ ਵਿੱਚ ਜ਼ਖਮੀ ਹੋ ਗਏ ਹਨ। ਖਬਰਾਂ ਅਨੁਸਾਰ ਇਮਰਾਨ ਖਾਨ ਮਹਿਫੂਜ਼ ਥਾਂ ਉੱਤੇ ਲਿਜਾਏ ਗਏ ਹਨ, ਇਸ ਘਟਨਾ ਵਿੱਚ ਤਿੰਨ ਤੋਂ ਚਾਰ ਲੋਕ ਜ਼ਖਮੀ ਹੋਏ ਹਨ। ਇੱਕ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਵੀ ਕੀਤਾ ਹੈ। ਜਾਣਕਾਰੀ ਹੈ ਕਿ ਇਮਰਾਨ ਖ਼ਾਨ ਦੀ ਲੱਤ ਵਿੱਚ ਗੋਲੀ ਵੱਜੀ ਹੈ। ਉਨ੍ਹਾਂ ਨੂੰ ਲਾਹੌਰ ਭੇਜ ਦਿੱਤਾ ਗਿਆ ਹੈ।

Total Views: 80 ,
Real Estate