
ਰਾਂਚੀ ‘ਚ ਬੱਸ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸੂਬੇ ਦੇ ਸਭ ਤੋਂ ਰੁਝੇਂਵਿਆਂ ਵਾਲੇ ਬੱਸ ਟਰਮੀਨਲਾਂ ਵਿੱਚੋਂ ਇੱਕ ਲੋਅਰ ਬਾਜ਼ਾਰ ਥਾਣਾ ਖੇਤਰ ਦੇ ਅਧੀਨ ਪੈਂਦੇ ਖਾਦਗੜ੍ਹਾ ਵਿੱਚ ਅੱਧੀ ਰਾਤ ਨੂੰ ਵਾਪਰੀ। ਅੱਗ ਬੱਸ ਦੇ ਅੰਦਰ ਮੋਮਬੱਤੀਆਂ ਜਗਾਉਣ ਕਾਰਨ ਲੱਗੀ। ਮ੍ਰਿਤਕਾਂ ਦੀ ਪਛਾਣ ਬੱਸ ਡਰਾਈਵਰ ਮਦਨ ਮਹਤੋ (50) ਅਤੇ ਖਲਾਸੀ 25 ਸਾਲਾ ਇਬਰਾਹਿਮ ਵਜੋਂ ਹੋਈ ਹੈ। ਮਹਿਤੋ ਗੁਮਲਾ ਜ਼ਿਲ੍ਹੇ ਨਾਲ ਸਬੰਧਤ ਸੀ, ਜਦੋਂ ਕਿ ਇਬਰਾਹਿਮ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਚਾਈਬਾਸਾ ਦਾ ਰਹਿਣ ਵਾਲਾ ਸੀ।
Total Views: 252 ,
Real Estate


















