‘ਲਾਲ ਸਿੰਘ ਚੱਢਾ’ ਫ਼ਿਲਮ ਜੋ ਕੰਮ ਬਾਕਸ ਆਫਿਸ ‘ਤੇ ਨਹੀਂ ਕਰ ਸਕੀ, ਉਹ OTT ‘ਤੇ ਕਰ ਰਹੀ ਹੈ

‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ ਪਰ ਦਰਸ਼ਕਾਂ ਨੇ ਆਮਿਰ ਖ਼ਾਨ ਦੀ ਇਸ ਫ਼ਿਲਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਫ਼ਿਲਮ ਹੁਣ ਅਕਤੂਬਰ ‘ਚ OTT ‘ਤੇ ਰਿਲੀਜ਼ ਹੋ ਚੁੱਕੀ ਹੈ। OTT ਪਲੇਟਫਾਰਮ Netflix ‘ਤੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਫ਼ਿਲਮ ਟਾਪ 10 ਦੀ ਸੂਚੀ ‘ਚ ਆਪਣੀ ਜਗ੍ਹਾ ਬਣਾ ਰਹੀ ਹੈ। ਲਾਲ ਸਿੰਘ ਚੱਢਾ ਨੇ ਦੁਨੀਆ ਦੇ ਕਈ ਦੇਸ਼ਾਂ ਦੀਆਂ ਟਾਪ 10 ਫ਼ਿਲਮਾਂ ਦੀ ਸੂਚੀ ‘ਚ ਜਗ੍ਹਾ ਬਣਾਈ ਹੈ ਪਰ ਇਹ Netflix ਭਾਰਤ ਦੀਆਂ ਚੋਟੀ ਦੀਆਂ 10 ਫ਼ਿਲਮਾਂ ਦੀ ਸੂਚੀ ‘ਚ ਸਿਖਰ ‘ਤੇ ਬਣੀ ਹੋਈ ਹੈ। ਇਸ ਤਰ੍ਹਾਂ ਜੋ ਕੰਮ ਆਮਿਰ ਖ਼ਾਨ ਦੀ ਫ਼ਿਲਮ ਬਾਕਸ ਆਫਿਸ ‘ਤੇ ਨਹੀਂ ਕਰ ਸਕੀ, ਉਹ OTT ‘ਤੇ ਕਰ ਰਹੀ ਹੈ।

Total Views: 77 ,
Real Estate