ਆਸਟ੍ਰੇਲੀਆ: ਸਕੂਲ ਬੱਸ ਅਤੇ ਟਰੱਕ ਦੀ ਟੱਕਰ ‘ਚ 30 ਤੋਂ ਵੱਧ ਵਿਦਿਆਰਥੀ ਜ਼ਖਮੀ

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਬੁੱਧਵਾਰ ਨੂੰ ਸਕੂਲ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ। ਇਸ ਟੱਕਰ ‘ਚ ਜ਼ਖਮੀ ਘੱਟੋ-ਘੱਟ 33 ਲੋਕਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਹੈ।ਸਮਚਾਰਾ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਇਹ ਟੱਕਰ ਪੱਛਮੀ ਹਾਈਵੇਅ ‘ਤੇ ਕਾਂਡੋਨਸ ਲੇਨ ਦੇ ਚੌਰਾਹੇ ਦੇ ਨੇੜੇ ਤੜਕੇ 3:15 ਵਜੇ ਵਾਪਰੀ, ਜਿਸ ਕਾਰਨ ਬੱਸ ਇੱਕ ਬੰਨ੍ਹ ਤੋਂ ਹੇਠਾਂ ਡਿੱਗ ਗਈ। ਡਰਾਈਵਰ ਦੇ ਨਾਲ ਬੱਸ ਵਿੱਚ ਸਵਾਰ ਲੋਰੇਟੋ ਕਾਲਜ ਦੀਆਂ 27 ਵਿਦਿਆਰਥਣਾਂ ਅਤੇ ਚਾਰ ਬਾਲਗਾਂ ਨੂੰ ਹਸਪਤਾਲ ਲਿਜਾਇਆ ਗਿਆ।ਇਕ ਵਿਦਿਆਰਥੀ ਨੂੰ ਗੰਭੀਰ ਸੱਟਾਂ ਕਾਰਨ ਏਅਰਲਿਫਟ ਕਰ ਦਿੱਤਾ ਗਿਆ, ਜਦਕਿ ਬਾਕੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਟਰੱਕ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਬਲਾਰਟ ਵਿੱਚ ਸਥਿਤ 12 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਲਈ ਇੱਕ ਕੈਥੋਲਿਕ ਸਕੂਲ ਲੋਰੇਟੋ ਕਾਲਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਕੂਲ ਬੱਸ ਟੂਰ ਦੌਰਾਨ ਹਵਾਈ ਅੱਡੇ ਵੱਲ ਜਾ ਰਹੀ ਸੀ।
Total Views: 8 ,
Real Estate