
ਹਸਪਤਾਲ ਵਿਚੋਂ ਤਸਵੀਰਾਂ ਤੇ ਬੈੱਡ ਦਾ ਨੰਬਰ ਵਾਇਰਲ ਨਾ ਕੀਤੇ ਜਾਣ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀਰਵਾਰ ਰਾਤ ਸਿਹਤ ਵਿਗੜਨ ਕਾਰਨ ਪਟਿਆਲਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਛਾਤੀ ‘ਚ ਦਰਦ ਤੇ ਸਾਹ ਲੈਣ ‘ਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਦੇਰ ਰਾਤ ਹਸਪਤਾਲ ਲਿਆਂਦਾ ਗਿਆ। ਫਿਰ ਬਲਕੌਰ ਸਿੰਘ ਅੱਗੇ ਰੈਫਰ ਕੀਤਾ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਜ਼ਦੀਕੀ ਨੇ ਕਿਹਾ ਹੈ ਕਿ ਕੋਈ ਵੀ ਰਾਜਨੀਤਕ, ਧਾਰਮਿਕ ਜਾਂ ਕੋਈ ਹੋਰ ਵਿਅਕਤੀ ਬਲਕੌਰ ਸਿੰਘ ਦਾ ਹਾਲ-ਚਾਲ ਜਾਣਨ ਹਸਪਤਾਲ ਨਾ ਆਵੇ ਕਿਉਂਕਿ ਸਕਿਓਰਿਟੀ ਦਾ ਮਾਮਲਾ ਹੈ। ਕੁਝ ਲੋਕ ਉਥੇ ਪਹੁੰਚ ਕੇ ਸਿੱਧੂ ਦੇ ਪਿਤਾ ਦੀਆਂ ਤਸਵੀਰਾਂ ਅਤੇ ਬੈੱਡ ਦਾ ਨੰਬਰ ਫੇਸਬੁੱਕ ‘ਤੇ ਵਾਇਰਲ ਕਰ ਰਹੇ ਹਨ। ਉਥੇ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਕਿਓਰਿਟੀ ਵਧਾਈ ਜਾਵੇ ਕਿਉਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਬਲਕੌਰ ਸਿੰਘ ਨੂੰ 2 ਦਿਨਾਂ ‘ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ, ਜਿਹੜਾ ਵੀ ਵਿਅਕਤੀ ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹੈ, ਉਹ ਉਨ੍ਹਾਂ ਦੇ ਪਿੰਡ ਪਹੁੰਚੇ। ਉਨ੍ਹਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਗਲ਼ਤ ਅਫਵਾਹਾਂ ਨਾਲ ਫੈਲਾਉਣ।
















