ਮੈਚ ਤੋਂ ਬਾਅਦ ਸਟੇਡੀਅਮ ਦੇ ਅੰਦਰ ਲੜੇ ਪਾਕਿਸਤਾਨੀ ਤੇ ਅਫਗਾਨਿਸਤਾਨੀ

ਪਾਕਿਸਤਾਨ ਨੇ ਏਸ਼ੀਆ ਕੱਪ ਦੇ ਇੱਕ ਮੈਚ ‘ਚ ਅਫਗਾਨਿਸਤਾਨ ਨੂੰ ਇਕ ਵਿਕਟ ਨਾਲ ਹਰਾ ਦਿਤਾ ਹੈ। ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਜਿੱਤ ਲਈ 130 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਉਸ ਨੇ 20ਵੇਂ ਓਵਰ ਦੀ ਦੂਜੀ ਗੇਂਦ ‘ਤੇ ਹਾਸਲ ਕਰ ਲਿਆ। ਪਾਕਿਸਤਾਨ ਟੀਮ ਦੀ ਜਿੱਤ ਦੇ ਹੀਰੋ ਨਸੀਮ ਸ਼ਾਹ ਰਹੇ, ਜਿਨ੍ਹਾਂ ਨੇ ਲਗਾਤਾਰ ਦੋ ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਹੈ। ਜਿਸ ਤੋਂ ਬਾਅਦ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਪ੍ਰਸ਼ੰਸਕਾਂ ਵਿਚਾਲੇ ਮੈਦਾਨ ਤੋਂ ਸ਼ੁਰੂ ਹੋਈ ਇਹ ਝੜਪ ਅੱਗੇ ਵਧਦੇ ਹੀ ਲੜਾਈ ਵਿਚ ਬਦਲ ਗਈ। ਸ਼ਾਰਜਾਹ ਸਟੇਡੀਅਮ ਦੇ ਅੰਦਰ ਅਤੇ ਬਾਹਰ ਤੋਂ ਕਈ ਵੀਡੀਓ ਵਾਇਰਲ ਹੋ ਰਹੇ ਹਨ, ਜਿਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕ ਹਿੰਸਾ ‘ਤੇ ਉਤਰ ਆਏ। ਖਬਰਾਂ ਮੁਤਾਬਕ ਬਹਿਸ ਤੋਂ ਬਾਅਦ ਕੁਝ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਅਫਗਾਨ ਪ੍ਰਸ਼ੰਸਕਾਂ ‘ਤੇ ਹਮਲਾ ਕਰ ਦਿੱਤਾ। ਇੱਕ ਵੀਡੀਓ ਵਿੱਚ ਕੁਝ ਅਫਗਾਨ ਪ੍ਰਸ਼ੰਸਕ ਕੁਰਸੀਆਂ ਸੁੱਟਦੇ ਨਜ਼ਰ ਆ ਰਹੇ ਹਨ। ਸਟੇਡੀਅਮ ਪਾਕਿਸਤਾਨੀ ਅਤੇ ਅਫਗਾਨ ਪ੍ਰਸ਼ੰਸਕ ਲੜਦੇ ਹੋਏ ਨਜ਼ਰ ਆ ਰਹੇ ਹਨ।

Total Views: 321 ,
Real Estate