UK ਦੇ ਨਵੇਂ ਪ੍ਰਧਾਨ ਮੰਤਰੀ ਦਾ ਐਲਾਨ 5 ਨੂੰ

ਬੋਰਿਸ ਜੌਹਨਸਨ ਦਾ ਜਾਨਸ਼ੀਨ ਬਣਨ ਦੀ ਦੌੜ ਵਿੱਚ ਰਿਸ਼ੀ ਸੂਨਕ ਤੇ ਵਿਦੇਸ਼ ਮੰਤਰੀ ਲਿਜ਼ ਟਰੱਸ ਵਿਚਕਾਰ ਮੁਕਾਬਲਾ ਹੈ। ਟੋਰੀ ਮੈਂਬਰਾਂ ਵੱਲੋਂ ਵੋਟ ਪਾਉਣ ਦਾ ਅਮਲ ਸ਼ੁੱਕਰਵਾਰ ਸ਼ਾਮ ਨੂੰ ਖ਼ਤਮ ਹੋ ਜਾਵੇਗਾ। ਵੋਟਾਂ ਦੀ ਗਿਣਤੀ ਮਗਰੋਂ ਨਵੇਂ ਬਰਤਾਨਵੀ ਪ੍ਰਧਾਨ ਮੰਤਰੀ ਦੇ ਨਾਂ ਦਾ ਐਲਾਨ 5 ਸਤੰਬਰ ਨੂੰ ਹੋਵੇਗਾ, ਜਦੋਂਕਿ ਹਲਫ਼ਦਾਰੀ ਸਮਾਗਮ ਅਗਲੇ ਦਿਨ ਹੋਵੇਗਾ।
Total Views: 328 ,
Real Estate