ਲਾਰੈਂਸ ਤੇ ਗੋਲਡੀ ਬਰਾੜ ਸਣੇ ਕਈ ਨਾਮੀ ਗੈਂਗਸਟਰਾਂ ਖ਼ਿਲਾਫ਼ UAPA ਤਹਿਤ FIR ਦਰਜ

ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਸਮੇਤ ਕਈ ਵੱਡੇ ਗੈਂਗਸਟਰਾਂ ਤੇ ਗੈਰ ਕਾਨੂੰਨੀ ਗਤੀਵਿਧੀਆਂ ਕਾਰਨ ਐਕਟ UAPA ਦੇ ਅਧੀਨ FIR ਦਰਜ ਕੀਤੀ ਹੈ। ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਨਾਮੀ ਗੈਂਗਸਟਰਾਂ ‘ਤੇ ਵੱਡੇ ਪੱਧਰ ‘ਤੇ ਸ਼ਿਕੰਜਾ ਕੱਸਣ ਜਾ ਰਿਹਾ ਹੈ। ਇਸ ਦੇ ਤਹਿਤ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ UAPA ਤਹਿਤ 2 ਵੱਖ-ਵੱਖ FIR ਦਰਜ ਕੀਤੀਆਂ ਹਨ ਜਿਸ ’ਚ ਲਾਰੈਂਸ ਬਿਸ਼ਨੋਈ ਗੈਂਗ ਤੇ ਬੰਬੀਹਾ ਗੈਂਗ ਦੇ ਕਈ ਗੈਂਗਸਟਰਾਂ ਦੇ ਨਾਂ ਹਨ FIR ਅਨੁਸਾਰ ਸਪੈਸ਼ਲ ਸੈੱਲ ਨੂੰ ਮਿਲੀ ਜਾਣਕਾਰੀ ਕਿ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਵਿਕਰਮ ਬਰਾੜ, ਜੱਗੂ ਭਗਵਾਨ ਪੁਰੀਆ, ਸੰਦੀਪ, ਸਚਿਨ ਥਾਪਨ, ਅਨਮੋਲ ਬਿਸ਼ਨੋਈ, ਲਖਬੀਰ ਸਿੰਘ ਲਾਡਾ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਇਲਾਵਾ ਕੈਨੇਡਾ ਪਾਕਿਸਤਾਨ ਅਤੇ ਦੁਬਈ ਤੋਂ ਆਪਣਾ ਗੈਂਗ ਚਲਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਇਹ ਗੈਂਗ ਵਿਦੇਸ਼ਾਂ ਤੋਂ ਵੱਡੇ-ਵੱਡੇ ਹਥਿਆਰ ਮੰਗਵਾ ਕੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਰਹੇ ਹਨ। ਗੈਂਗਸਟਰ ਗੋਲਡੀ ਬਰਾੜ ਫਿਲਹਾਲ ਕੈਨੇਡਾ ’ਚ ਰਹਿ ਰਿਹਾ ਹੈ ਅਤੇ ਉੱਥੋਂ ਪੰਜਾਬ ਦਿੱਲੀ ਰਾਜਸਥਾਨ ਹਰਿਆਣਾ ਦੇ ਕਈ ਗੈਂਗਸਟਰਾਂ ਨਾਲ ਮਿਲ ਕੇ ਕਈ ਸੂਬਿਆਂ ’ਚ ਟਾਰਗੇਟ ਕਤਲ ਨੂੰ ਅੰਜਾਮ ਦੇ ਰਿਹਾ ਹੈ। ਇਨ੍ਹਾਂ ਵਿਚ ਲੱਕੀ ਪਟਿਆਲ, ਹਰਿਆਣਾ ਦੀ ਜੇਲ੍ਹ ਵਿਚ ਬੰਦ ਕੁਸ਼ਲ ਚੌਧਰੀ, ਦਿੱਲੀ ਜੇਲ੍ਹ ਵਿਚ ਬੰਦ ਨੀਰਜ ਬਵਾਨੀਆ ਸਮੇਤ ਕਈ ਗੈਂਗਸਟਰਾਂ ਦੇ ਨਾਂ ਸ਼ਾਮਲ ਹਨ।

Total Views: 356 ,
Real Estate