ਲੰਚ ਤੋਂ ਬਾਅਦ ਕੰਮ ਹੋਵੇਗਾ : ਬੈਂਕ ਕਰਮਚਾਰੀ ਇਹ ਕਹਿ ਕੇ ਤੁਹਾਨੂੰ ਟਾਲ ਨਹੀਂ ਸਕਦੇ
ਏਕਤਾ ਸਿਨਹਾ
ਬੈਕਿੰਗ ਸਰਵਿਸ ਨਾਲ ਜੁੜੇ ਗਾਹਕਾਂ ਦੇ ਅਧਿਕਾਰਾਂ ਬਾਰੇ ਅੱਜ ਤੁਹਾਨੂੰ ਦੱਸਦੇ ਹਾਂ , ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰੇ ਪਵੇ ।
ਬੈਂਕ ਦੇ ਕਰਮਚਾਰੀ ਇਕੱਠੇ ਹੀ ਲੰਚ ਬਰੇਕ ਨਹੀਂ ਕਰ ਸਕਦੇ ।
ਆਰਬੀਆਈ ਨੇ ਇੱਕ ਆਰਟੀਆਈ ਦੇ ਜਵਾਬ ‘ਚ ਦੱਸਿਆ ਸੀ ਕਿ ਬੈਂਕ ਦੇ ਅਧਿਕਾਰੀ ਇਕੱਠੇ ਲੰਚ ਬਰੇਕ ਨਹੀਂ ਕਰ ਸਕਦੇ । ਉਹ ਇੱਕ –ਇੱਕ ਕਰਕੇ ਲੰਚ ਬਰੇਕ ਲੈ ਸਕਦੇ ਹਨ। ਇਸ ਦੌਰਾਨ ਨਾਰਮਲ ਕੰਮ ਹੁੰਦੇ ਰਹਿੰਦੇ ਹਨ ।
ਗਾਹਕਾਂ ਨੂੰ ਘੰਟਿਆਂ ਦਾ ਇੰਤਜ਼ਾਰ ਕਰਵਾਉਣਾ ਨਿਯਮ ਦੇ ਖਿਲਾਫ਼ ਹੈ । ਕਰਮਚਾਰੀ ਲੇਟ ਲਤੀਫੀ ਕਰਨ ਤਾਂ ਤੁਰੰਤ ਸਿ਼ਕਾਇਤ ਹੋਵੇਗੀ ।
ਜੇਕਰ ਕੋਈ ਬੈਂਕ ਕਰਮਚਾਰੀ ਤੁਹਾਨੂੰ ਲੰਚ ਬਰੇਕ ਦੇ ਨਾਂਮ ਤੇ ਘੰਟਿਆਂ ਤੱਕ ਇੰਤਜ਼ਾਰ ਕਰਵਾਏ , ਸਹੀ ਤਰੀਕੇ ਨਾਲ ਗੱਲ ਨਾ ਕਰੇ ਜਾਂ ਕੰਮ ਵਿੱਚ ਲੇਟ-ਲਤੀਫ਼ੀ ਕਰੇ ਤਾਂ ਤੁਸੀਂ ਉਸਦੀ ਸਿ਼ਕਾਇਤ ਕਰ ਸਕਦੇ ਹੋ ।
ਗਾਹਕਾਂ ਦੀਆਂ ਸਿ਼ਕਾਇਤਾਂ ਦੂਰ ਕਰਨ ਦੇ ਲਈ ਕੁੱਝ ਬੈਂਕ , ਸਿ਼ਕਾਇਤ ਰਜਿਸਟਰ ਰੱਖਦੇ ਹਨ ਜਿੱਥੇ ਤੁਸੀਂ ਸਿ਼ਕਾਇਤ ਦਰਜ ਕਰਵਾ ਸਕਦੇ ਹੋ ।
ਜੇ ਰਜਿਸਟਰ ਨਾਲ ਵੀ ਗੱਲ ਨਾ ਬਣੇ ਤਾਂ ਤੁਸੀਂ ਉਸ ਕਰਮਚਾਰੀ ਦੀ ਸਿ਼ਕਾਇਤ ਬੈਂਕ ਮੈਨੇਜਰ ਜਾਂ ਨੋਡਲ ਅਫਸਰ ਨੂੰ ਕਰ ਸਕਦੇ ਹੋ ।
ਇਸ ਤੋਂ ਬਿਨਾ ਗਾਹਕਾਂ ਦੀ ਸਿ਼ਕਾਇਤ ਦੇ ਨਿਪਟਾਉਣ ਲਈ ਲਗਭਗ ਹਰੇਕ ਬੈਂਕ ਚ ਗ੍ਰੀਵੈਂਸ ਰਿਡੇਸਲ ਫੋਰਮ ਵੀ ਹੁੰਦੇ ਹਨ। ਉਹ ਗਾਹਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ।
ਗ੍ਰੀਵੈਂਸ ਰਿਡੇਸਲ ਫੋਰਮ ਵਿੱਚ ਗਾਹਕ ਕਿਵੇ ਸਿ਼ਕਾਇਤ ਕਰੇ ?
ਗ੍ਰੀਵੈਂਸ ਰਿਡੇਸਲ ਫੋਰਮ ਦਾ ਮਕਸਦ ਕਿਸੇ ਵੀ ਗਾਹਕ ਦੀ ਸਿ਼ਕਾਇਤ ਦੀ ਨਿਪਟਾਉਣਾ ਹੁੰਦਾ ਹੈ । ਇਸ ਲਈ ਬੈਂਕ ਦਾ ਗ੍ਰੀਵੈਂਸ ਰਿਡੇਸਲ ਨੰਬਰ ਸਬੰਧਿਤ ਬੈਂਕ ਦੀ ਵੈੱਬਸਾਈਟ ‘ਤੇ ਜਾ ਕੇ ਭਾਲ ਸਕਦੇ ਹੋ ਜੇ ਤੁਸੀ ਚਾਹੋ ਤਾਂ ਬੈਂਕ ਦੇ ਕਸਟਮਰ ਕੇਅਰ ਨੰਬਰ ‘ਤੇ ਕਾਲ ਕਰਕੇ ਵੀ ਨੰਬਰ ਹਾਸਲ ਕਰ ਸਕਦੇ ਹੋ ।
ਜੇ ਬੈਂਕ ਵੀ ਗਾਹਕ ਦੀ ਸਿ਼ਕਾਇਤ ‘ਤੇ ਕਾਰਵਾਈ ਨਾ ਕਰੇ ਤਾਂ ਬੈਕਿੰਗ ਲੋਕਪਾਲ ‘ਚ ਸਿ਼ਕਾਇਤ ਕੀਤੀ ਜਾ ਸਕਦੀ ਹੈ।
ਗਾਹਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਬੈਂਕਿੰਗ ਲੋਕਪਾਲ ਯੋਜਨਾ ਦੀ ਸੁਰੂਆਤ 2006 ਵਿੱਚ ਕੀਤੀ ਗਈ ਸੀ । ਗਾਹਕ , ਬੈਂਕਿੰਗ ਲੋਕਪਾਲ ਵਿੱਚ ਸਿ਼ਕਾਇਤ ਕਰ ਸਕਦੇ ਹਨ। ਪਰ ਖਿਆਲ ਰੱਖੋ ਕਿ ਲੋਕਪਾਲ ਨੂੰ ਸਿ਼ਕਾਇਤ ਉਦੋਂ ਹੀ ਕਰ ਸਕਦੇ ਹੋ ਜਦੋਂ ਸਬੰਧਤ ਬੈਂਕ ਨੇ ਸਿ਼ਕਾਇਤ ਰਿਸੀਵ ਤਾਂ ਕੀਤੀ ਹੋਵੇ ਪਰ ਇੱਕ ਮਹੀਨੇ ਤੱਕ ਉਸਦਾ ਕੋਈ ਜਵਾਬ ਨਾ ਦਿੱਤਾ ਹੋਵੇ ।
ਬੈਂਕ ਨੇ ਗਾਹਕ ਦੀ ਸਿ਼ਕਾਇਤ ਖਾਰਿਜ ਕਰ ਦਿੱਤੀ ਹੋਵੇ ਜਾਂ ਗਾਹਕ , ਬੈਂਕ ਵੱਲੋਂ ਦਿੱਤੇ ਜਵਾਬ ਤੋਂ ਸਤੁੰਸ਼ਟ ਨਾ ਹੋਵੇ ।
ਗਾਹਕਾਂ ਨੂੰ ਬੈਕਿੰਗ ਲੋਕਪਾਲ ਵਿੱਚ ਦਰਜ ਕਰਵਾਉਂਦੇ ਸਮੇਂ ਕੁਝ ਹੋਰ ਸ਼ਰਤਾਂ ਨੂੰ ਵੀ ਮੰਨਣਾ ਪਵੇਗਾ
ਗਾਹਕ ਸਿੱਧਾ ਬੈਕਿੰਗ ਲੋਕਪਾਲ ਵਿੱਚ ਸਿ਼ਕਾਇਤ ਨਹੀਂ ਕਰ ਸਕਦੇ । ਉਹ ਪਹਿਲਾ ਇਸ ਬੈਂਕ ਵਿੱਚ ਲਿਖਤੀ ਸਿ਼ਕਾਇਤ ਕਰਨਗੇ , ਜਿੱਥੋਂ ਉਸਨੂੰ ਪ੍ਰੇਸ਼ਾਨੀ ਹੋਈ ਹੈ।
ਸਿ਼ਕਾਇਤ ਦੀ ਕਾਰਵਾਈ ਸੁਰੂ ਹੋਣ ਦੇ ਇੱਕ ਸਾਲ ਦੇ ਅੰਦਰ ਹੀ ਤੁਸੀਂ ਬੈਕਿੰਗ ਲੋਕਪਾਲ ਵਿੱਚ ਸਿ਼ਕਾਇਤ ਕਰ ਸਕਦੇ ਹੋ । ਅਜਿਹਾ ਨਹੀਂ ਹੋਵੇਗਾ ਕਿ ਤੁਸੀ ਬੈਂਕ ਜਾਂ ਉਸਦੇ ਕਰਮਚਾਰੀ ਦੀ ਸਿ਼ਕਾਇਤ ਲੋਕਪਾਲ ਨੂੰ 2 ਸਾਲ , 3 ਸਾਲ ਜਾਂ 5 ਸਾਲ ਮਗਰੋਂ ਕਰੋਂ ।
ਤੁਹਾਡੇ ਕੰਮ ਆ ਸਕਦੀਆਂ ਹਨ , ਬੈਕਿੰਗ ਨਾਲ ਜੁੜੀਆਂ ਇਹ 6 ਗੱਲਾਂ
ਬੈਂਕ ਵੱਲੋਂ ਚੈੱਕ ਕੂਲੈਕਸ਼ਨ ਵਿੱਚ ਦੇਰੀ ਹੋਣ ਤੇ ਗਾਹਕ ਨੂੰ ਮੁਆਵਜ਼ਾ ਅਦਾ ਕਰਨਾ ਹੁੰਦਾ ਹੈ ।
ਬੈਂਕ ਨੂੰ ਇਹ ਕਾਰਵਾਈ ਆਪਣੇ ਪੱਧਰ ਉਪਰ ਖੁਦ ਹੀ ਕਰਨੀ ਹੋਵੇਗੀ । ਉਸ ਇਸ ਮੁਆਵਜੇ ਦੇ ਲਈ ਗਾਹਕ ਦੇ ਕਲੇਮ ਦਾ ਇੰਤਜ਼ਾਰ ਨਹੀਂ ਕਰ ਸਕਦੇ ।
ਇਸ ਤਰ੍ਹਾਂ ਤੁਹਾਡੇ ਵੱਲੋਂ ਕਿਸੇ ਤਰ੍ਹਾਂ ਦਿੱਤੇ ਗਏ ਇਲੈਕਟਰਾਨਿਕ ਕਿਲੀਅਰਿੰਗ ਸਰਵਿਸ ਇੰਸਟਰੱਕਸੰਜ਼ ਵਿੱਚ ਜੇ ਬੈਂਕ ਵੱਲੋਂ ਕੋਈ ਵੀ ਦੇਰ ਹੁੰਦੀ ਹੈ ਤਾਂ ਵੀ ਇਸਦੇ ਲਈ ਮੁਆਵਜ਼ਾ ਅਦਾ ਕਰਨਾ ਹੁੰਦਾ ਹੈ।
ਖਾਤੇ ਵਿੱਚ ਬੈਲੇਂਸ ਨਾ ਹੋਵੇ ਤੇ ਜੇ ਈਐਸਸੀ ਫੇਲ ਹੁੰਦਾ ਹੈ , ਤਾਂ ਇਸਦੇ ਲਈ ਵੀ ਗਾਹਕ ਨੂੰ ਜੁਰਮਾਨਾ ਭਰਨਾ ਪਵੇਗਾ।
ਤੁਸੀਂ ਦੇਸ਼ ਦੇ ਕਿਸੇ ਵੀ ਬੈਂਕ ਵਿੱਚ ਫਟੇ ਅਤੇ ਪੁਰਾਣੇ ਨੋਟ ਬਦਲ ਸਕਦੇ ਹੋ । ਅਜਿਹਾ ਕਰਨ ਵਿੱਚ ਕੋਈ ਵੀ ਬੈਂਕ ਮਨਾ ਨਹੀਂ ਕਰ ਸਕਦੇ ।
ਤੁਸੀਂ ਲੋਨ ਦੇ ਲਈ ਅਪਲਾਈ ਕੀਤਾ ਹੈ, ਤਾਂ ਬਿਨਾ ਕਾਰਨ ਦੱਸੇ ਬੈਂਕ ਇਸ ਨੂੰ ਰਿਜੈਕਟ ਨਹੀਂ ਕਰ ਸਕਦਾ । ਜੇ ਕੋਈ ਬੈਂਕ ਅਜਿਹਾ ਕਰਦਾ ਹੈ ਤਾਂ ਤੁਸੀਂ ਉਸਦੀ ਸਿ਼ਕਾਇਤ ਕਰ ਸਕਦੇ ਹੋ ।
ਇਹ ਹਨ ਬੈਂਕ ਗਾਹਕਾਂ ਦੇ ਅਧਿਕਾਰ
Total Views: 165 ,
Real Estate