ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੀ ਪੜਤਾਲ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਆਪਣੇ ਕੈਂਪ ਦਫਤਰ ਫਰੀਦਕੋਟ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਬੁਲਾਇਆ ਗਿਆ ਜਿਸ ਦੇ ਚਲਦਿਆਂ ਉਹ ਐਸ ਆਈ ਟੀ ਸਾਹਮਣੇ ਪੇਸ਼ ਹੋਏ। ਮਨਤਾਰ ਸਿੰਘ ਬਰਾੜ ਤੋ ਕਰੀਬ 7 ਘੰਟੇ ਦੀ ਲੰਮੀ ਪੁੱਛਗਿੱਛ ਹੋਈ। ਪੁੱਛਗਿੱਛ ਤੋ ਬਾਅਦ ਮਨਤਾਰ ਸਿੰਘ ਬਰਾੜ ਨੂੰ ਜਾਣ ਦਿੱਤਾ ਗਿਆ। ਐਸ ਆਈ ਟੀ ਵੱਲੋਂ ਉਸ ਸਮੇ ਦੇ ਐਸ।ਡੀ।ਐਮ ਕੋਟਕਪੂਰਾ ਹਰਜੀਤ ਸਿੰਘ ਤੋ ਵੀ ਪੁੱਛਗਿੱਛ ਕੀਤੀ।
Total Views: 314 ,
Real Estate


















