ਪਾਕਿਸਤਾਨ ‘ਚ ਹੜ੍ਹ ਦਾ ਕਹਿਰ: ਦੋ ਸੂਬਿਆਂ ‘ਚ ਰੇਲ ਅਤੇ ਹਵਾਈ ਆਵਾਜਾਈ ਠੱਪ, ਫੌਜ ਤਾਇਨਾਤ

27 ਅਗਸਤ 2022- ਪਾਕਿਸਤਾਨ ਵਿੱਚ ਹੜ੍ਹਾਂ ਦਾ ਕਹਿਰ ਘਾਤਕ ਸਾਬਤ ਹੋ ਰਿਹਾ ਹੈ। ਦੋ ਰਾਜਾਂ ਸਿੰਧ ਅਤੇ ਬਲੋਚਿਸਤਾਨ ਵਿੱਚ ਰੇਲ ਅਤੇ ਹਵਾਈ ਆਵਾਜਾਈ ਠੱਪ ਹੋ ਗਈ ਹੈ। ਸਥਿਤੀ ਵਿਗੜਨ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਪਾਕਿਸਤਾਨ ਇਸ ਸਮੇਂ ਪਿਛਲੇ 10 ਸਾਲਾਂ ‘ਚ ਸਭ ਤੋਂ ਭਿਆਨਕ ਹੜ੍ਹ ਦਾ ਸਾਹਮਣਾ ਕਰ ਰਿਹਾ ਹੈ।ਪਾਕਿਸਤਾਨ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਮੁਤਾਬਕ ਪਿਛਲੇ 24 ਘੰਟਿਆਂ ‘ਚ ਹੜ੍ਹਾਂ ਕਾਰਨ 45 ਲੋਕਾਂ ਦੀ ਜਾਨ ਚਲੀ ਗਈ ਹੈ। ਇਸ ਕਾਰਨ ਗੰਭੀਰ ਹਾਲਤ ‘ਚ ਹਸਪਤਾਲਾਂ ‘ਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਲੋਕਾਂ ਦੀ ਗਿਣਤੀ ਵੀ ਡੇਢ ਹਜ਼ਾਰ ਨੂੰ ਪਾਰ ਕਰ ਗਈ ਹੈ। ਪਿਛਲੇ ਚੌਵੀ ਘੰਟਿਆਂ ਵਿੱਚ ਹੀ 113 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਣਾ ਪਿਆ।
ਸਭ ਤੋਂ ਮਾੜੀ ਹਾਲਤ ਸਿੰਧ ਅਤੇ ਬਲੋਚਿਸਤਾਨ ਦੀ ਹੈ। ਸਥਿਤੀ ਇੰਨੀ ਗੰਭੀਰ ਹੈ ਕਿ ਰਾਹਤ ਅਤੇ ਬਚਾਅ ਕਾਰਜਾਂ ਲਈ ਫੌਜ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਸਿੰਧ ਅਤੇ ਬਲੋਚਿਸਤਾਨ ਵਿਚ ਭਾਰੀ ਤਬਾਹੀ ਹੋਈ ਹੈ। ਦੋਵਾਂ ਰਾਜਾਂ ਵਿੱਚ ਰੇਲ ਅਤੇ ਹਵਾਈ ਆਵਾਜਾਈ ਠੱਪ ਹੋ ਗਈ ਹੈ। ਪਾਕਿਸਤਾਨ ਰੇਲਵੇ ਨੇ ਦੋਹਾਂ ਸੂਬਿਆਂ ‘ਚ ਟਰੇਨਾਂ ਨੂੰ ਰੋਕ ਦਿੱਤਾ ਹੈ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਨੂੰ ਪਾਕਿਸਤਾਨ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਰੇਲਵੇ ਲਾਈਨ ਹੜ੍ਹ ਵਿੱਚ ਰੁੜ੍ਹ ਗਈ ਹੈ ਅਤੇ ਕਈ ਰੇਲਵੇ ਪੁਲ ਨੁਕਸਾਨੇ ਗਏ ਹਨ। ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਨੇ ਖਰਾਬ ਮੌਸਮ ਕਾਰਨ ਸ਼ੁੱਕਰਵਾਰ ਨੂੰ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਲਈ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ। ਬਾਅਦ ਵਿੱਚ ਬਲੋਚਿਸਤਾਨ ਦੇ ਨਾਲ-ਨਾਲ ਸਿੰਧ ਵਿੱਚ ਵੀ ਹਵਾਈ ਆਵਾਜਾਈ ਠੱਪ ਹੋ ਗਈ।
ਹੜ੍ਹ ਚ 150 ਪੁਲ ਵਹਿ ਗਏ ਅਤੇ 3,000 ਕਿਲੋਮੀਟਰ ਤੋਂ ਵੱਧ ਸੜਕਾਂ ਨੂੰ ਨੁਕਸਾਨ ਪਹੁੰਚਾਇਆ। ਇਸ ਤੋਂ ਇਲਾਵਾ ਹੜ੍ਹਾਂ ਕਾਰਨ ਸੱਤ ਲੱਖ ਤੋਂ ਵੱਧ ਘਰਾਂ ਦਾ ਨੁਕਸਾਨ ਹੋਇਆ ਹੈ। 110 ਜ਼ਿਲ੍ਹਿਆਂ ਵਿੱਚ, 57 ਲੱਖ ਤੋਂ ਵੱਧ ਲੋਕ ਭੋਜਨ ਅਤੇ ਠਿਕਾਣੇ ਤੋਂ ਬਿਨਾਂ ਰਹਿਣ ਲਈ ਮਜਬੂਰ ਹਨ।
Total Views: 610 ,
Real Estate