ਕੁੰਵਰ ਵਿਜੈ ਪ੍ਰਤਾਪ ਜਦੋਂ ‘ਸਿਟ’ ਦੇ ਮੁਖੀ ਸੀ ਉਦੋਂ ਵੀ ਸਾਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਸੀ: ਸੁਖਬੀਰ

 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰਾ ਗੋਲੀ ਕਾਂਡ ਬਾਰੇ ਆਏ ਸੰਮਨ ਬਾਰੇ ਕਿਹਾ ਹੈ ਕਿ ਅਜਿਹੇ ਸੰਮਨ ਤਾਂ ਹਜ਼ਾਰ ਬੰਦੇ ਨੂੰ ਆਏ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਜਦੋਂ ‘ਸਿਟ’ ਦੇ ਮੁਖੀ ਸੀ ਉਦੋਂ ਵੀ ਉਨ੍ਹਾਂ ਵਿੱਚ ਹਿੰਮਤ ਨਹੀਂ ਹੋਈ ਸਾਨੂੰ ਗ੍ਰਿਫ਼ਤਾਰ ਕਰਨ ਦੀ। ਬਾਦਲ ਨੇ ਇਹ ਦੋਸ਼ ਲਾਇਆ ਕਿ ਕੁਲਦੀਪ ਸਿੰਘ ਧਾਲੀਵਾਲ ਜਾਂਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿਰਫ ਨਾਂ ਦਾ ਹੀ ਮੁੱਖ ਮੰਤਰੀ ਹੈ। ਅਸਲੀ ਮੁੱਖ ਮੰਤਰੀ ਰਾਘਵ ਚੱਢਾ ਹੈ ਜਿਸ ਨੇ ਆਬਕਾਰੀ ਨੀਤੀ ਵਿੱਚ ਲੁੱਟ ਪਾਈ ਹੋਈ ਹੈ।

Total Views: 336 ,
Real Estate