ਸੋਨਾਲੀ ਫੋਗਾਟ ਦਾ ਮੌਤ ਤੋਂ ਕੁੱਝ ਘੰਟੇ ਪਹਿਲਾਂ ਦਾ ਵੀਡੀਓ ਵਾਇਰਲ

ਸੋਨਾਲੀ ਫੋਗਾਟ ਦੀ ਮੌਤ ਤੋਂ ਕੁਝ ਘੰਟੇ ਪਹਿਲਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਉਹ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਨਾਲ ਡਾਂਸ ਕਰ ਰਹੀ ਹੈ। ਸੋਨਾਲੀ ਨੇ ਕਾਲੇ ਰੰਗ ਦੀ ਡਰੈਸ ਪਾਈ ਹੋਈ ਹੈ। ਸੁਧੀਰ ਅਤੇ ਸੁਖਵਿੰਦਰ ਵਾਰ-ਵਾਰ ਉਸ ਨਾਲ ਨੱਚ ਰਹੇ ਹਨ। ਤੀਜਾ ਵਿਅਕਤੀ ਇਸ ਦੀ ਵੀਡੀਓ ਬਣਾ ਰਿਹਾ ਹੈ। ਡਾਂਸ ਦੇ ਅੰਤ ‘ਤੇ ਸੁਖਵਿੰਦਰ ਤੀਜੇ ਆਦਮੀ ਨੂੰ ਇਸ਼ਾਰਾ ਕਰਦਾ ਹੈ ਅਤੇ ਉਸ ਤੋਂ ਮੋਬਾਈਲ ਲੈ ਲੈਂਦਾ ਹੈ। ਇਹ ਵੀਡੀਓ ਦੇਰ ਰਾਤ ਦਾ ਜਾਪਦਾ ਹੈ। ਇਸ ਤੋਂ ਬਾਅਦ ਹੀ ਸੋਨਾਲੀ ਦੀ ਸਿਹਤ ਵਿਗੜ ਗਈ ਅਤੇ ਮੰਗਲਵਾਰ ਸਵੇਰੇ 8 ਵਜੇ ਤੱਕ ਉਸ ਦੀ ਮੌਤ ਹੋ ਗਈ।
ਸੋਨਾਲੀ ਦੇ ਭਰਾ ਰਿੰਕੂ ਢਾਕਾ ਨੇ ਗੋਆ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸੁਧੀਰ ਸਾਂਗਵਾਨ ‘ਤੇ ਸੋਨਾਲੀ ਨਾਲ ਬਲਾਤਕਾਰ ਕਰਨ ਅਤੇ ਬਲੈਕਮੇਲ ਕਰਨ ਦਾ ਦੋਸ਼ ਲਗਾਇਆ। ਸ਼ਿਕਾਇਤ ‘ਚ ਦੋਸ਼ ਹੈ ਕਿ ਉਹ 3 ਸਾਲਾਂ ਤੋਂ ਸੋਨਾਲੀ ਨਾਲ ਬਲਾਤਕਾਰ ਕਰਦਾ ਰਿਹਾ ਅਤੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਦਾ ਰਿਹਾ। ਸੋਨਾਲੀ ਦੇ ਭਰਾ ਨੇ ਦੱਸਿਆ ਕਿ ਸਿਰਸਾ ਤੋਂ ਵਿਧਾਇਕ ਗੋਪਾਲ ਕਾਂਡਾ, ਸੁਧੀਰ ਅਤੇ ਸੁਖਵਿੰਦਰ ਦੀ ਮਦਦ ਕਰ ਰਹੇ ਹਨ। ਸੁਖਵਿੰਦਰ ਪਹਿਲਾਂ ਗੋਪਾਲ ਕਾਂਡਾ ਨਾਲ ਕੰਮ ਕਰਦਾ ਸੀ। ਗੋਪਾਲ ਕਾਂਡਾ ਸੁਧੀਰ ਅਤੇ ਸੁਖਵਿੰਦਰ ਦੀ ਮਦਦ ਕਰ ਰਿਹਾ ਹੈ।

Total Views: 526 ,
Real Estate