ਭਾਜਪਾ ਨੇਤਾ ਤੇ ਟਿੱਕਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ

ਭਾਜਪਾ ਨੇਤਾ ਤੇ ਟਿੱਕਟੌਕ ਸਟਾਰ ਸੋਨਾਲੀ ਫੋਗਾਟ ਦੀ ਗੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਭਾਜਪਾ ਨੇ ਉਸ ਨੂੰ ਹਿਸਾਰ ਜ਼ਿਲ੍ਹੇ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਸੀ, ਹਾਲਾਂਕਿ ਉਹ ਚੋਣ ਹਾਰ ਗਈ ਸੀ। ਸੋਨਾਲੀ ਦੇ ਸਾਹਮਣੇ 2019 ਦੀਆਂ ਚੋਣਾਂ ਵਿੱਚ ਕਾਂਗਰਸੀ ਆਗੂ ਕੁਲਦੀਪ ਬਿਸ਼ਨੋਈ ਉਮੀਦਵਾਰ ਸਨ। ਭਾਜਪਾ ਦੀ ਹਰਿਆਣਾ ਇਕਾਈ ਨੇ ਵੀ ਉਨ੍ਹਾਂ ਨੂੰ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਸੀ। ਸੋਨਾਲੀ ਐਂਕਰਿੰਗ ਦੇ ਨਾਲ-ਨਾਲ ਮਾਡਲਿੰਗ ਵੀ ਕਰਦੀ ਸੀ। ਦੋ ਸਾਲ ਬਾਅਦ 2008 ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ।
ਸੋਨਾਲੀ ਨੇ ਛੋਟੇ ਪਰਦੇ ਦੇ ਕਈ ਸੀਰੀਅਲਾਂ ‘ਚ ਕੰਮ ਕੀਤਾ । ਸੋਨਾਲੀ ਫੋਗਾਟ ਦਾ ਵਿਆਹ ਆਪਣੀ ਭੈਣ ਦੇ ਦਿਓਰ ਸੰਜੇ ਨਾਲ ਹੋਇਆ ਸੀ। 2016 ਵਿੱਚ, ਸੰਜੇ ਦੀ ਹਰਿਆਣਾ ਵਿੱਚ ਉਸਦੇ ਫਾਰਮ ਹਾਊਸ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ।

Total Views: 360 ,
Real Estate