ਤਾਏ ਨੇ ਅਗਵਾ ਕਰ ਕੇ ਮਾਰਿਆ ਸੱਤ ਸਾਲ ਦਾ ਬੱਚਾ ਸਹਿਜਪ੍ਰੀਤ

ਲੁਧਿਆਣਾ ਦੀ ਅਬਦੁੱਲਾਪੁਰ ਬਸਤੀ ਤੋਂ ਤਾਏ ਵਲੋਂ ਹੀ ਅਗਵਾ ਕੀਤੇ ਗਏ ਬੱਚੇ ਦੀ ਲਾਸ਼ ਪੁਲਿਸ ਨੇ ਅੱਜ ਹਰਨਾਮਪੁਰਾ ਨੇੜੇ ਜਾਂਦੀ ਨਹਿਰ ਤੋਂ ਬਰਾਮਦ ਕਰ ਲਈ ਹੈ। ਜਾਣਕਾਰੀ ਦਿੰਦਿਆਂ ਐਸ।ਐਚ।ਓ। ਮਾਡਲ ਟਾਊਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੱਤ ਸਾਲ ਦੇ ਬੱਚੇ ਸਹਿਜਪ੍ਰੀਤ ਸਿੰਘ ਨੂੰ ਉਸ ਦੇ ਤਾਏ ਸਵਰਨ ਸਿੰਘ ਵਲੋਂ ਹੀ ਅਗਵਾ ਕਰਕੇ ਨਹਿਰ ਵਿਚ ਸੁੱਟ ਦਿੱਤਾ ਗਿਆ ਸੀ। ਪੁਲਿਸ ਵਲੋਂ ਤਾਏ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਅਗਵਾ ਦੀ ਇਸ ਘਟਨਾ ਦਾ ਕਾਰਨ ਪਰਿਵਾਰਿਕ ਰੰਜਿਸ਼ ਦੱਸਿਆ ਜਾ ਰਿਹਾ ਹੈ।

Total Views: 449 ,
Real Estate