
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇੱਕ ਕੈਨੇਡੀਅਨ ਵਿਅਕਤੀ ਨੇ ਮੂਸੇਵਾਲਾ ਦੇ ਕਤਲ ਲਈ ਦੋ ਸ਼ੂਟਰ ਮੁਹੱਈਆ ਕਰਵਾਏ ਸਨ। ਇਸ ਵਿਅਕਤੀ ਦੀ ਪਛਾਣ ਲਿਪਿਨ ਨੇਹਰਾ ਵਜੋਂ ਹੋਈ ਹੈ। ਲਿਪਿਨ ਨੇਹਰਾ ਗੈਂਗਸਟਰ ਗੋਲਡ ਬਰਾੜ ਅਤੇ ਲਾਰੈਂਸ ਦਾ ਖਾਸ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਿੱਧੂ ‘ਤੇ ਗੋਲੀ ਚਲਾਉਣ ਵਾਲੇ ਦੋ ਸ਼ੂਟਰ ਦੀਪਕ ਮੁੰਡੀ ਅਤੇ ਕਸ਼ਿਸ਼ ਕੁਲਦੀਪ ਦਾ ਕੈਨੇਡਾ ‘ਚ ਬੈਠੇ ਲਿਪਿਨ ਨਹੇਰਾ ਨੇ ਗੋਲਡੀ ਬਰਾੜ ਨਾਲ ਸੰਪਰਕ ਕੀਤਾ ਸੀ। ਪੁਲਿਸ ਅਨੁਸਾਰ ਲਿਪਿਨ ਅਜੇ ਵੀ ਕੈਨੇਡਾ ਵਿੱਚ ਮੌਜੂਦ ਹੈ ਅਤੇ ਪੜ੍ਹਾਈ ਕਰ ਰਿਹਾ ਹੈ। ਮੂਸੇਵਾਲਾ ਦੇ ਕਤਲ ਦੀ ਜਾਂਚ ‘ਚ ਪੰਜਾਬ ਦੀ ਮਾਨਸਾ ਪੁਲਿਸ ਨੇ ਹਾਲ ਹੀ ‘ਚ ਲਿਪਿਨ ਨਹੇਰਾ ਦੇ ਵੱਡੇ ਭਰਾ ਪਵਨ ਨਹਿਰਾ ਨੂੰ ਫਿਰੋਜ਼ਪੁਰ ਦੀ ਜੇਲ੍ਹ ‘ਚੋਂ ਰਿਮਾਂਡ ‘ਤੇ ਲਿਆ ਸੀ ਅਤੇ ਲਿਪਿਨ ਦੇ ਸਬੰਧ ‘ਚ ਵੀ ਪੁੱਛਗਿੱਛ ਕੀਤੀ ਗਈ ਸੀ। ਪਵਨ ਖਿਲਾਫ ਦਰਜਨ ਤੋਂ ਵੱਧ ਕਤਲ ਦੇ ਕੇਸ ਦਰਜ ਹਨ। ਗੁਰੂਗ੍ਰਾਮ ਪੁਲਿਸ ਨੇ ਪਵਨ ਨਹੇਰਾ ਨੂੰ ਉਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ ਸੀ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਪਵਨ ਲਾਰੇਂਸ ਬਿਸ਼ਨੋਈ ਗੈਂਗ ਨਾਲ ਵੀ ਜੁੜਿਆ ਹੋਇਆ ਹੈ ਅਤੇ ਉਸ ਦਾ ਕਾਫੀ ਕਰੀਬੀ ਵੀ ਹੈ। ਜਦੋਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਸਿੱਧੂ ਦੇ ਕਤਲ ਵਿੱਚ ਸ਼ਾਮਲ ਸ਼ੂਟਰ ਨੂੰ ਫੜਿਆ ਤਾਂ ਉਸ ਦੀ ਪੁੱਛਗਿੱਛ ਵਿੱਚ ਲਿਪਿਨ ਨੇਹਰਾ ਦਾ ਨਾਮ ਸਾਹਮਣੇ ਆਇਆ। ਸਪੈਸ਼ਲ ਸੈੱਲ ਦੇ ਹੱਥੋਂ ਫੜੇ ਗਏ ਕਸ਼ਿਸ਼ ਉਰਫ਼ ਕੁਲਦੀਪ ਨੇ ਖੁਲਾਸਾ ਕੀਤਾ ਸੀ ਕਿ ਲਿਪਿਨ ਨਹੇਰਾ ਨੇ ਉਸ ਦਾ ਅਤੇ ਦੀਪਕ ਮੁੰਡੀ ਦਾ ਸੰਪਰਕ ਗੋਲਡੀ ਬਰਾੜ ਨਾਲ ਕਰਵਾਇਆ ਸੀ ਤੇ ਫਿਰ ਸਿੱਧੂ ਨੂੰ ਮਾਰਨ ਦਾ ਕੰਮ ਦਿੱਤਾ ਸੀ। ਦੀਪਕ ਮੁੰਡੀ ਅਜੇ ਫਰਾਰ ਹੈ।



















