ਅਦਾਕਾਰਾ ਜੈਕਲੀਨ ਫਰਨਾਂਡੇਜ਼ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮੁਲਜ਼ਮ ਵਜੋਂ ਕੀਤੀ ਜਾਵੇਗੀ ਨਾਮਜ਼ਦ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਅਤੇ ਹੋਰਾਂ ਨਾਲ ਸਬੰਧਤ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਨ ਦਾ ਫੈਸਲਾ ਕੀਤਾ ਹੈ। ਜਾਂਚ ਏਜੰਸੀ ਵੱਲੋਂ ਇਸ ਮਾਮਲੇ ਵਿੱਚ ਬੁੱਧਵਾਰ ਨੂੰ ਨਵੀਂ ਚਾਰਜਸ਼ੀਟ ਜਾਂ ਮੁਕੱਦਮੇ ਦੀ ਸ਼ਿਕਾਇਤ ਦਿੱਲੀ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐੱਮਐਲਏ) ਅਦਾਲਤ ਵਿੱਚ ਦਾਖ਼ਲ ਕਰਨ ਦੀ ਉਮੀਦ ਹੈ ਅਤੇ ਅਭਿਨੇਤੀ ਨੂੰ ਇਸ ਵਿੱਚ ਮੁਲਜ਼ਮ ਵਜੋਂ ਪੇਸ਼ ਕੀਤਾ ਗਿਆ ਹੈ। 36 ਸਾਲਾ ਅਦਾਕਾਰ ਤੋਂ ਇਸ ਮਾਮਲੇ ਵਿੱਚ ਏਜੰਸੀ ਵੱਲੋਂ ਕਈ ਵਾਰ ਪੁੱਛ ਪੜਛਾਲ ਕੀਤੀ ਜਾ ਚੁੱਕੀ ਹੈ। ਈਡੀ ਨੇ ਅਪਰੈਲ ਵਿੱਚ ਪੀਐੱਮਐੱਲਏ ਤਹਿਤ ਅਭਿਨੇਤੀ ਦੇ 7।27 ਕਰੋੜ ਰੁਪਏ ਦੇ ਫੰਡ ਅਸਥਾਈ ਤੌਰ ‘ਤੇ ਕੁਰਕ ਕੀਤੇ ਸਨ ਅਤੇ 15 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਏਜੰਸੀ ਨੇ ਇਨ੍ਹਾਂ ਫੰਡਾਂ ਨੂੰ ਅਪਰਾਧ ਦੀ ਕਮਾਈ ਕਿਹਾ ਸੀ।

Total Views: 60 ,
Real Estate