ਜੁਗਾੜੀ ਕੈਨੇਡੀਅਨ : ਜਲਦੀ ਪਾਸਪੋਰਟ ਲੈਣ ਲਈ ਨਕਲੀ ਟਿਕਟਾਂ ਹੁੰਦੀਆਂ ਬੁੱਕ

ਪਾਸਪੋਰਟ ਮਿਲਣ ਵਿਚ ਹੋ ਰਹੀ ਦੇਰ ਦਾ ਕੈਨੇਡਾ ਵਾਸੀਆਂ ਨੇ ਅਸਰਦਾਰ ਤੋੜ ਲੱਭ ਲਿਆ ਹੈ। ਜੀ ਹਾਂ, ਕਈ-ਕਈ ਮਹੀਨੇ ਉਡੀਕ ਕਰਨ ਦੀ ਬਜਾਏ ਹੁਣ ਕੈਨੇਡਾ ਵਾਲੇ ਵਿਦੇਸ਼ ਜਾਣ ਦੀ ਝੂਠੀ ਕਹਾਣੀ ਸਰਵਿਸ ਕੈਨੇਡਾ ਨੂੰ ਸੁਣਾ ਕੇ ਜਲਦ ਤੋਂ ਜਲਦ ਪਾਸਪੋਰਟ ਹਾਸਲ ਕਰ ਰਹੇ ਹਨ। ਇਹ ਤਰੀਕਾ ਟਰੈਵਲ ਏਜੰਟਾਂ ਨੇ ਲੋਕਾਂ ਨੂੰ ਦੱਸਿਆ ਹੈ ਪਰ ਇਸ ਦਾ ਖਮਿਆਜ਼ਾ ਹੋਰਨਾਂ ਨੂੰ ਭੁਗਤਣਾ ਪੈ ਰਿਹਾ ਹੈ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਾਸਪੋਰਟ ਹਾਸਲ ਕਰਨ ਵਾਸਤੇ ਕੌਮਾਂਤਰੀ ਸਫ਼ਰ ਦੀਆਂ ਝੂਠੀਆਂ ਕਹਾਣੀਆਂ ਨਾ ਘੜੀਆਂ ਜਾਣ। ਕੈਨੇਡਾ ਤੋਂ ਅਮਰੀਕਾ ਜਾਣ ਵਾਲੀਆਂ ਜ਼ਿਆਦਾਤਰ ਫਲਾਈਟਸ ਬੁੱਕ ਕਰਨ ਵਾਸਤੇ ਪਾਸਪੋਰਟ ਨੰਬਰ ਦੀ ਜ਼ਰੂਰਤ ਨਹੀਂ ਪੈਂਦੀ ਅਤੇ 24 ਘੰਟੇ ਦੇ ਅੰਦਰ ਬੁਕਿੰਗ ਰੱਦ ਕਰਨ ‘ਤੇ ਪੂਰੀ ਰਕਮ ਵਾਪਸ ਮਿਲ ਜਾਂਦੀ ਹੈ। ਅਜਿਹੀਆਂ ਜ਼ਿਆਦਾਤਰ ਫਲਾਈਟਸ ਟੋਰਾਂਟੋ ਤੋਂ ਨਿਊਯਾਰਕ ਅਤੇ ਟੋਰਾਂਟੋ ਤੋਂ ਮਿਆਮੀ ਤੱਕ ਹੁੰਦੀਆਂ ਹਨ।

Total Views: 159 ,
Real Estate